ਪੀਆਰਓ ਰਿਫਾਇਨਰੀ ਅਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਾਹਿਗੁਰੂਪਾਲ ਸਿੰਘ ਫੂਲਕਾ ਦਾ ਕੀਤਾ ਗਿਆ ਅੰਤਿਮ ਸੰਸਕਾਰ ਅੰਤਿਮ ਅਰਦਾਸ 25 ਦਸੰਬਰ ਨੂੰ ਹੋਵੇਗੀ

ਬਠਿੰਡਾ, 21 ਦਸੰਬਰ (ਪਰਵਿੰਦਰ ਜੀਤ ਸਿੰਘ)
ਪੀਆਰਓ ਰਿਫ਼ਾਇਨਰੀ ਅਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਾਹਿਗੁਰੂਪਾਲ ਸਿੰਘ ਫੂਲਕਾ ਜੋ ਕਿ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ ਦਾ ਅੰਤਿਮ ਸੰਸਕਾਰ ਅੱਜ ਸਥਾਨਕ ਰਾਮਬਾਗ ਨਜਦੀਕ ਡੀ.ਏ.ਵੀ. ਕਾਲਜ, ਬੀਬੀ ਵਾਲਾ ਰੋਡ ਵਿਖੇ ਕੀਤਾ ਗਿਆ। ਉਨ੍ਹਾਂ ਦੇ ਸਪੁੱਤਰਾਂ ਕਮਲਪ੍ਰੀਤ ਸਿੰਘ ਅਤੇ ਸੰਦੀਪ ਕਮਲ ਸਿੰਘ ਵੱਲੋਂ ਇਸ ਮੌਕੇ ਅੰਤਿਮ ਰਸਮਾ ਕੀਤੀਆਂ ਗਈਆਂ। ਸ. ਵਾਹਿਗੁਰੂਪਾਲ ਸਿੰਘ ਆਪਣੇ ਪਿੱਛੇ ਪਰਿਵਾਰ ’ਚ ਧਰਮ ਪਤਨੀ ਸ਼੍ਰੀਮਤੀ ਰਮੇਸ਼ ਰਾਣੀ, ਸਪੁੱਤਰ ਸ਼੍ਰੀ ਕਮਲਪ੍ਰੀਤ ਸਿੰਘ, ਸੰਦੀਪ ਕਮਲ ਸਿੰਘ, ਇੱਕ ਸਪੁੱਤਰੀ, ਭਰਾਵਾਂ ਚੋਂ ਹਰਵਿੰਦਰਪਾਲ ਸਿੰਘ ਫੂਲਕਾ ਸੀਨੀਅਰ ਵਕੀਲ ਸੁਪਰੀਮ ਕੋਰਟ, ਰਵਿੰਦਰ ਸਿੰਘ ਫੂਲਕਾ ਅਤੇ ਇੱਕ ਭੈਣ ਜੋ ਕਿ ਅਮਰੀਕਾ ਵਿਖੇ ਰਹਿ ਰਹੇ ਹਨ ਨੂੰ ਛੱਡ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ।
ਇਸ ਮੌਕੇ ਅੰਤਿਮ ਅਰਦਾਸ ਵਿੱਚ ਸ਼ਾਮਲ ਵੱਖ-ਵੱਖ ਧਾਰਮਿਕ ਸ਼ਖਸ਼ੀਅਤਾਂ ’ਚ ਸ਼੍ਰੀ ਰਾਮ ਟਿੱਲਾ ਡੇਰਾ ਮਲੂਕਾ ਤੋਂ ਬਾਵਾ ਜਸਪ੍ਰੀਤ ਸਿੰਘ, ਬਾਵਾ ਜੀ ਡੇਰਾ ਰੂੰਮੀ ਵਾਲਾ (ਭੁੱਚੋ ਮੰਡੀ), ਗਿੱਲ ਪੱਤੀ ਤੋਂ ਬਾਬਾ ਪ੍ਰੀਤਮ ਦਾਸ ਜੀ, ਗੁਰੂ ਗੋਬਿੰਦ ਸਿੰਘ ਰਿਫਾਇਨਰੀ ਫੁੱਲੋ ਖਾਰੀ (ਬਠਿੰਡਾ) ਤੋਂ ਗੋਪਾਲ ਮਹਿਲੋਤਰਾ ਜੀ.ਐਮ., ਚਰਨਜੀਤ ਸਿੰਘ ਡੀ.ਜੀ.ਐਮ., ਸੁੱਚਾ ਸਿੰਘ ਜੀ.ਐਮ.ਪ੍ਰੋਜੈਕਟ, ਪੰਕਜ ਵਿਨਾਇਕ ਮੈਨੇਜਰ ਕੋਪਰੇਟ ਕਮਿਊਨੀਕੇਸ਼ਨ, ਜੀਵਨਜੋਤ ਸਿੰਘ ਮੈਨੇਜਰ, ਰਜਨੀਸ਼ ਮਾਥੁਰ ਮੈਨੇਜਰ, ਵਿਕਾਸ ਮਹਿਤਾ ਡੀ.ਐਮ., ਮਹਿਲ ਸਿੰਘ ਗਿੱਲ ਆਫ਼ਿਸਰ ਸਕਿਊਰਿਟੀ, ਅਦਿੱਤਿਯ ਮਹਿਨ, ਸੰਦੀਪ ਸਿੰਘ ਚੀਫ ਵੈਲਫੇਅਰ ਅਫਸਰ ਤੋਂ ਇਲਾਵਾ ਪ੍ਰੈਸ ਕਲੱਬ ਬਠਿੰਡਾ ਦੇ ਅਹੁਦੇਦਾਰਾਂ ਤੋਂ ਇਲਾਵਾ ਮੀਡੀਆ ਦੇ ਨੁਮਾਇੰਦੇ ਬਖਤੌਰ ਦਿੱਲੋ ਸਵਰਨ ਸਿੰਘ ਦਾਨੇਵਾਲੀਆ ਕੁਲਬੀਰ ਬੀਰਾ ਬੀ ਐਸ ਭੁੱਲਰ ਬਲਵਿੰਦਰ ਸਰਮਾ ਰਣਧੀਰ ਬੌਬੀ ਰਾਜਨੀਤਿਕ ਪਾਰਟੀਆਂ ਤੋਂ ਹਰਦੇਸ਼ ਅਰਸ਼ੀ ਸਾਬਕਾ ਐਮ.ਐਲ.ਏ., ਜਗਰੂਪ ਸਿੰਘ ਗਿੱਲ ਚੈਅਰਮੇਨ ਪਲਾਨਿੰਗ ਬੋਰਡ, ਰਾਜਨ ਗਰਗ, ਮਾਸਟਰ ਹਰਮੰਦਰ ਸਿੰਘ, ਟਹਿਲ ਸਿੰਘ ਸੰਧੂ, ਦਰਸ਼ਨ ਸਿੰਘ ਜੀਦਾ, ਅੰਮ੍ਰਿਤਪਾਲ ਅਗਰਵਾਲ, ਸਾਬਕਾ ਸੂਚਨਾ ਕਮਿਸ਼ਨਰ ਮੈਂਬਰ ਚੰਦਰ ਪ੍ਰਕਾਸ਼, ਕਮਲ ਕਾਂਤ ਗੋਇਲ ਸਾਬਕਾ ਕਮਿਸ਼ਨਰ ਨਗਰ ਨਿਗਮ, ਇਕਬਾਲ ਸਿੰਘ ਚੈਅਰਮੇਨ ਘੱਟ ਗਿਣਤੀ ਕਮਿਸ਼ਨ, ਮਲਕੀਤ ਸਿੰਘ ਗੰਗਾ ਚੈਅਰਮੇਨ ਮੰਡੀ ਡੱਬਵਾਲੀ, , ਪ੍ਰਿਥੀ ਸਿੰਘ ਜਲਾਲ ਟਰਾਂਸਪੋਰਟਰ, ਹਰਵਿੰਦਰ ਸਿੰਘ ਖਾਲਸਾ, ਡੀ.ਪੀ.ਆਰ.ਓ. ਗੁਰਦਾਸ ਸਿੰਘ ਤੋਂ ਇਲਾਵਾ ਸਾਬਕਾ ਡੀ.ਪੀ.ਆਰ.ਓ. ਗਿਆਨ ਸਿੰਘ, ਰਘੁਵੀਰ ਸਿੰਘ, ਸਾਬਕਾ ਪੀ.ਆਰ.ਓ. ਸਤਵੰਤ ਸਿੰਘ ਔਲਖ, ਮੌਜੂਦਾ ਅਤੇ ਸਾਬਕਾ ਸਟਾਫ਼ ਡੀ.ਪੀ.ਆਰ.ਓ. ਦਫ਼ਤਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਸ਼ਹਿਰ ਦੇ ਪਤਵੰਤੇ ਲੋਕ ਆਦਿ ਸ਼ਾਮਲ ਸਨ।
ਸ. ਵਾਹਿਗੁਰੂਪਾਲ ਸਿੰਘ ਜੀ ਨਮਿੱਤ ਅੰਤਿਮ ਅਰਦਾਸ 25 ਦਸੰਬਰ (ਸ਼ੁੱਕਰਵਾਰ) ਨੂੰ ਗੁਰਦੁਆਰਾ ਸਾਹਿਬ, ਸਿਵਲ ਸਟੇਸ਼ਨ, ਬਠਿੰਡਾ ਵਿਖੇ ਹੋਵੇਗੀ।
bti