ਪਰਿੰਦੇ ਦੀ ਅਰਜੋਈ

ਸੁਣ ਮਨੁੱਖ ਵਹਿਸੀ ਏ ਤੂੰ
ਅਸੀਂ ਕਿਸ ਨੂੰ ਦਰਦ ਦੱਸੀਏ
ਤੂੰ ਸਾਨੂੰ ਕੈਦ ਕੀਤਾ, ਭੁੱਨ ਖਾਂਧਾ
ਸਾਡੀ ਤੇਰੇ ਹੱਥ ਰੱਸੀਏ
ਗੁਨਾਹ ਹੁਣ ਤੇਰੇ ਬਖ਼ਸੇ ਨਹੀਂ ਜਾਣੇ
ਜਿੰਨੇ ਵੀ ਧਰਮ ਕਮਾਲੈ
ਤੇਰੀ ਆਕੜ, ਤਗਮੇ, ਕੰਮ ਨਹੀਂ ਆਉਣੇ
ਜਿੰਨੇ ਵੀ ਕਰਮ ਕਮਾਲੈ
ਕੋਰੋਨਾ ਤੈਨੂੰ ਸਮੱਤ ਦੇਕੇ ਜਾਊ
ਕੈਦ ਹੋ ਜਾ ਮੇਰੇ ਵਾਂਗ ਪਿੰਜਰੇ ਤੂੰ
ਤੇਰਾ ਤਾਂ ਫੇਰ ਵੀ ਢਿੱਡ ਭਰੂ ਕੁਦਰਤ
ਭਾਵੇਂ ਕੈਦ ਘਰ ਵਿਚ ਬਿਨ ਜਿੰਦਰੇ ਤੂੰ
ਮੈਂ ਤਾਂ ਇੱਕ ਪਰਿੰਦਾ ਹਾਂ, ਸੇਵਕ ਤੂੰ ਆਪਣੇ ਵੀ ਨੀ ਛੱਡੇ
ਸਭ ਤੋਂ ਉੱਤਮ ਜਾਤੀ ਜਨਮਿਆ
ਫੇਰ ਵੇ ਜੁਵਾਨਾਂ ਦੇ ਕਿਉਂ ਗਲ ਵੱਢੇ?