ਨਵੀਆਂ ਵੋਟਾਂ ਬਣਾਉਣ ਅਤੇ ਵੋਟਾਂ ਦੀ ਸੁਧਾਈ ਵਾਲੇ ਕੈਂਪ ਤਪਾ ’ਚ ਲਗਾਏ ਗਏ
ਤਪਾ ਮੰਡੀ 06 ਦਸੰਬਰ(ਭੂਸ਼ਨ ਘੜੈਲਾ)
ਪੰਜਾਬ ਸਰਕਾਰ ਵਲੋਂ ਜਿੱਥੇ 13 ਫਰਵਰੀ ਨੂੰ ਨਗਰ ਕੌਸ਼ਲ ਦੀਆਂ ਚੌਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ਉੱਥੇ ਭਾਰਤੀ ਚੌਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ ਭਦੋੜ ਦੇ ਸ਼ਹਿਰ ਤਪਾ ਮੰਡੀ ਵਿਖੇ ਨਵੀਆਂ ਵੋਟਾਂ ਬਣਾਉਣ ਅਤੇ ਵੋਟਰ ਕਾਰਡਾਂ ’ਤੇ ਸੂਚੀਆਂ ਵਿੱਚ ਸੁਧਾਈ ਕਰਨ ਦਾ ਕੰਮ ਨਿਯੁਕਤ ਕੀਤੇ ਬੀ ਐਲ ਓਜ ਵਲੋਂ ਵੱਖ ਵੱਖ ਥਾਵਾਂ ’ਤੇ ਕੈਪਾਂ ਰਾਹੀ ਬੜੀ ਸਰਗਰਮੀ ਨਾਲ ਕੀਤਾ ਜਾ ਰਿਹਾ ਹੈ। ਸ਼ਹਿਰ ਅੰਦਰਲੇ ਵਾਰਡ ਨੰਬਰ 01ਅਤੇ 02 ਦੀਆਂ ਵੋਟਾਂ ਦੀ ਸੁਧਾਈ ਬੂਥ ਨੰਬਰ 83,84,85 ਤੇ ਆਰੀਆ ਸਕੂਲ ’ਚ ਬੀ ਐਲ ਓਜ ਰਮਨਦੀਪ ਸਿੰਘ ਅਤੇ ਤਰਸ਼ੇਮ ਲਾਲ ਖਿੱਲੂ ਆਪਣੀ ਡਿਉਟੀ ਤਨ ਮਨ ਨਾਲ ਦੇ ਰਹੇ ਸਨ ਅਤੇ ਨਵੇ ਆ ਰਹੇ ਵੋਟਰਾਂ ਦੀ ਗੱਲ ਧਿਆਨ ਨਾਲ ਸੁਣ ਰਹੇ ਸਨ। ਦੁਜੇ ਪਾਸੇ ਸਰਕਾਰੀ ਹਾਈ ਸਕੂਲ ਲੜਕੇ ਵਿਖੇ ਵੀ ਬੀ ਐਲ ਓਜ ਗੁਰਦੀਪ ਸਿੰਘ ਬੂਥ ਨੰਬਰ-86, ਬੀ ਐਲ ਓਜ ਸੱਤਪਾਲ ਬਾਂਸਲ ਬੂਥ ਨੰਬਰ-87, ਬੀ ਐਲ ਓਜ ਮਾ: ਅਕੁਰ ਕੁਮਾਰ ਬੂਥ ਨੰਬਰ-90, ਬੀ ਐਲ ਓਜ ਗੁਰਜਿੰਦਰ ਸਿੰਘ ਬੂਥ ਨੰਬਰ 94, ਬੀ ਐਲ ਓਜ ਗੁਰਪ੍ਰੀਤ ਸਿੰਘ ਬੂਥ ਨੰਬਰ 96, ‘ਤੇ ਆਪਣੀ ਡਿਊਟੀ ਨਿਭਾ ਰਹੇ ਸਨ । ਇਸ ਮੌਕੇ ਬੀ ਐਲ ਓਜ ਨੇ ਦੱਸਿਆ ਜਿਸ ਵਿਅਕਤੀ ਦੀ ਉਮਾਰ 18 ਸਾਲ ਦੀ ਹੋ ਗਈ ਹੈ ਉਹ ਆਪਣੀ ਵੋਟ ਬਣਾ ਸਕਦਾ ਹੈ। ਜੇਕਰ ਕਿਸੇ ਵੋਟਰ ਨੇ ਕਿਸੇ ਹੋਰ ਵਾਰਡ ਵਿੱਚ ਰਿਹਾਇਸ ਮੁਤਾਬਕ ਵੋਟ ਬਣਵਾਉਣੀ ਹੈ ਤਾਂ ਉਹ ਫਾਰਮ ਭਰਕੇ ਕਰਵਾ ਸਕਦਾ ਹੈ। ਜੇਕਰ ਸੂਚੀ ਜਾਂ ਵੋਟਰ ਕਾਰਡ ਤੇ ਵੋਟਰ ਦਾ ਨਾਮ, ਉਮਰ ਗਲਤ ਹੈ ਤਾਂ ਉਹ ਆਪਣੇ ਵਾਰਡ ਦੇ ਬੀ ਐਲ ਓਜ ਨੂੰ ਮਿਲਕੇ ਫਾਰਮ ਰਾਹੀ ਠੀਕ ਕਰਵਾ ਸਕਦਾ ਹੈ। ਇਸ ੍ਮੌਕੇ ਉੱਨਾਂ ਦੱਸਿਆ ਕਿ ਨਵੀ ਵੋਟ ਬਣਾਉਣ ਵਾਲੇ ਵੋਟਰ ਵੀ ਆ ਰਹੇ ਹਨ ਅਤੇ ਸਧਾਈ ਕਰਉਣ ਲਈ ਵੀ ਪਹੁੰਚ ਰਹੇ ਹਨ। ਉੱਨਾਂ ਇਹ ਵੀ ਕਿਹਾ ਕਿ ਵੋਟਾਂ ਬਣਾਊਣ ਦਾ ਕੰਮ ਤਸੱਲੀ ਬਖਸ ਚੱਲ ਰਿਹਾ ਹੈ।
good news
good