ਨਵਾਂ ਸਾਲ ਕਿਸਾਨ ਦੇ ਨਾਲ।
ਨਵੇਂ ਸਾਲ ਦੀ ਵੀਰੋ ਨਾ ਦਿਉਂ ਵਧਾਈ,
ਮੈਂ ਹੱਥ ਜੋੜ ਸਭ ਅੱਗੇ ਦਿੰਦਾ ਹਾਂ ਦੁਹਾਈ।
ਜੋ ਸਾਡੇ ਨਾਲ ਹਾਕਮਾਂ ਨੇ ਚੱਲੀਅਾਂ ਚਾਲਾਂ ,
ਅਾਪਾ ਮਿਲਕੇ ਮਿਟਾੳੁਣੀ ੲੇਨ੍ਹਾਂ ਦੀ ਚਤੁਰਾਈ।
ਜਿਹੜੇ ਪਰਿਵਾਰ ਛੱਡ ਬੈਠੇ ਨੇ ਦਿੱਲੀ ‘ਚ
ਕਰਨੀ ਬਣਦੀ ਹੈ ਓਨਾਂ ਦੀ ਹੌਂਸਲਾ ਅਫਜਾਈ।
ਜਿਨ੍ਹਾਂ ਸ਼ਹੀਦੀਆਂ ਦਿੱਤੀਆਂ ਜਾ ਧਰਨਿਆਂ ‘ਚ,
ਉਨ੍ਹਾਂ ਨੂੰ ਸਜਦਾ ਕਰਨਾ ਸੁਣ ਲੳੁ ਮੇਰੇ ਭਾਈ ।
ਸਭ ਸੁੱਖ ਸਹੂਲਤਾਂ ਉਹਨਾਂ ਨੂੰ ਮਿਲਦੀਅਾਂ ਰਹਿਣ ,
ਹੱਕਾਂ ਖਾਤਿਰ ਜਿੰਦਗੀ ਜਿਨ੍ਹਾਂ ਦਾਅ ਤੇ ਲਾਈ।
ਸਦਾ ਸੁੱਖੀ ਵੱਸਦਾ ਰਹੇ ਰੱਬਾ ਸੋਹਣਾ ਦੇਸ਼ ਮੇਰਾ,
ਸ਼ਾਲਾ ! ਦੂਰ ਰਹੇ ੲਿਸ ਤੋਂ ਦੁੱਖਾਂ ਦੀ ਪ੍ਰਛਾੲੀ
ਮੁੜ ਨਾ ਆਵੇ ਨਾਮੁਰਾਦ ਬਿਮਾਰੀ ਕਰੋਨਾ ੲਿੱਥੇ ,
ਜਿੰਨ੍ਹੇ ਸਭ ਦੀ ਜਾਨ ਹੈ ਸੁੱਕਣੇ ਪਾੲੀ ।
ਨਵਾਂ ਸਾਲ ਸਭ ਨੂੰ ਖੁਸ਼ੀਅਾਂ ਭਰਿਅਾ ਹੋਵੇ .
ਰੱਬ ਕਰੇ ‘ਸਲੇਮਪੁਰੀਆ’ ਪਵੇ ਨਾ ਕਿਸੇ ਦੀ ਜੁਦਾਈ।
ਬਲਜੀਤ ਸਰੋਆ।
ਸਲੇਮਪੁਰ (ਕੁਵੈਤ)