ਨਗਰ ਪੰਚਾਇਤਾਂ ਦੀਆਂ ਚੋਣਾਂ ਵਿੱਚ ਅਕਾਲੀ ਦਲ ਵੱਡੀ ਜਿੱਤ ਹਾਸਲ ਕਰੇਗਾ : ਮਲੂਕਾ ਪਾਰਟੀ ਵਲੋਂ ਵਰਕਰਾਂ ਨੰੂ ਵਿਸ਼ੇਸ ਦਾਨੀ ਸੱਜਣ ਪੱਤਰ ਦੇ ਕੇ ਸਨਮਾਨਿਤ
ਰਾਮਪੁਰਾ ਫੂਲ 15 ਦਸੰਬਰ (ਗੁਰਮੀਤ ਸਿੰਘ ) ਨਗਰ ਪੰਚਾਇਤ ਤੇ ਨਗਰ ਕੋਸ਼ਲਾਂ ਦੀ ਜਲਦ ਹੋਣ ਜਾ ਰਹੀਆਂ ਚੌਣਾਂ ਨੰੂ ਲੈ ਕੇ ਅਕਾਲੀ ਦਲ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ । ਇਸ ਲੜੀ ਤਹਿਤ ਯੂਥ ਅਕਾਲੀ ਆਗੂ ਤੇ ਜਿਲ੍ਹਾਂ ਪ੍ਰੀਸ਼ਦ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਪਿੰਡ ਮਹਿਰਾਜ਼ ਵਿਖੇ ਸੇਵਾ ਮੁਕਤ ਵੈਟਨਰੀ ਇੰਸਪੈਕਟਰ ਦੇ ਗ੍ਰਹਿ ਵਿਖੇ ਵਰਕਰਾਂ ਨਾਲ ਮੀਟਿੰਗ ਕਰਕੇ ਆਉਣ ਵਾਲੀਆਂ ਨਗਰ ਪੰਚਾਇਤ ਦੀਆਂ ਚੌਣਾਂ ਵਿੱਚ ਜ਼ੋਰਦਾਰ ਪ੍ਰਦਰਸ਼ਨ ਕਰਨ ਲਈ ਵਰਕਰਾਂ ਨੰੂ ਉਤਸ਼ਾਹਿਤ ਕੀਤਾ ਅਤੇ ਵਰਕਰਾਂ ਤੇ ਆਗੂਆਂ ਦੀ ਜਿੰਮੇਵਾਰੀ ਨਿਸਚਿਤ ਕੀਤੀ ਕਿ ਉਹ ਨਗਰ ਦੇ ਵੱਖ ਵੱਖ ਵਾਰਡਾਂ ਵਿਚੋ ਮਿਹਨਤ ਤੇ ਮਿਲਣਸਾਰ ਅਤੇ ਯੋਗ ਉਮੀਦਵਾਰ ਚੁਣਕੇ ਉਮੀਦਵਾਰ ਖੜ੍ਹਾ ਕਰਨ ਤਾਂ ਜੋ ਨਗਰ ਪੰਚਾਇਤ ਦੀ ਚੋਣ ਵਿੱਚ ਅਕਾਲੀ ਦਲ ਵੱਡੀ ਜਿੱਤ ਹਾਸਲ ਕਰ ਸਕੇ । ਸ: ਮਲੂਕਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਸਰਕਾਰ ਸਮੇਂ ਕੀਤੇ ਵਿਕਾਸ ਕਾਰਜ਼ਾਂ ਦੇ ਆਧਾਰ ਤੇ ਹੀ ਚੋਣ ਲੜੇਗਾ ਅਤੇ ਨਗਰ ਪੰਚਾਇਤਾਂ ਤੇ ਨਗਰ ਕੋਸ਼ਲਾਂ ਵਿੱਚ ਵੱਡੀ ਜਿੱਤ ਹਾਸਲ ਕਰੇਗਾ । ਮੀਟਿੰਗ ਦੌਰਾਨ ਸ੍ਰੋਮਣੀ ਅਕਾਲੀ ਦਲ ਨੰੂ ਪਾਰਟੀ ਫੰਡ ਦੇਣ ਵਾਲੇ ਅਕਾਲੀ ਆਗੂ ਨਿਰਮਲ ਸਿੰਘ ਗਿਸਾਬਕਾ ਸਰਪੰਚ ਗਮਦੂਰ ਸਿੰਘ, ਚੇਅਰਮੈਨ ਪਵਨਦੀਪ ਸਿੰਘ ਪੱਪੀ, ਸਾਬਕਾ ਐਮ.ਸੀ ਕੁਲਵਿੰਦਰ ਸਿੰਘ, ਸਾਬਕਾ ਸੀਨੀਅਰ ਮੀਤ ਪ੍ਰਧਾਨ ਗੁਰਚੇਤ ਸਿੰਘ ਚੇਤੀ, ਰਾਜਾ ਸਿੰਘ ਪੈਟਰੋਲ ਪੰਪ ਮਾਲਕ, ਕਿਸਾਨ ਵਿੰਗ ਮਹਿਰਾਜ ਦੇ ਪ੍ਰਧਾਨ ਹਰਭਜ਼ਨ ਸਿੰਘ ਪੰਚ, ਯੂਥ ਆਗੂ ਰਣਜੀਤ ਸਿੰਘ , ਤਰਸ਼ੇਮ ਸਿੰਘ ਸੇਮਾ, ਲਖਵਿੰਦਰ ਸਿੰਘ , ਸਰਪੰਚ ਗੁਰਲਾਲ ਸਿੰਘ , ਜਥੇਦਾਰ ਬਲਜੀਤ ਸਿੰਘ ਬਿੱਟੂ, ਜਸਵਿੰਦਰ ਸਿੰਘ ਕਾਕਾ, ਦਰਸਨ ਸਿੰਘ ਅਟਾਰੀ ਵਾਲੇ,ਪ੍ਰਧਾਨ ਗੁਰਦੀਪ ਘੋਨੀਕੇ ਅਤੇ ਯੂਥ ਆਗੂ ਇੰਦਰਜੀਤ ਸਿੰਘ, ਮੇਜਰ ਸਿੰਘ ਪੰਚ, ਨੰੂ ਵਿਸ਼ੇਸ ਦਾਨੀ ਸੱਜਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਨਗਰ ਪੰਚਾਇਤ ਮਹਿਰਾਜ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਮਹਿਰਾਜ ਨੇ ਸਮੁੱਚੇ ਪਾਰਟੀ ਵਰਕਰਾਂ ਵਲੋਂ ਸ: ਮਲੂਕਾ ਦਾ ਧੰਨਵਾਦ ਕਰਦਿਆ ਵਿਚਾਰ ਸਾਂਝੇ ਕੀਤੇ।