ਨਗਰ ਕੋਸਲ ਚੋਣਾਂ ਸੰਬਧੀ ਇੱਕ ਵਿਸ਼ੇਸ਼ ਮੀਟਿੰਗ ਜਿਲਾ ਪ੍ਧਾਨ ਰਿਸੀ ਪਾਲ ਖੇਰਾ ਦੀ ਅਗਵਾਈ ਹੇਠਾਂ ਮੰਡਲ ਪ੍ਧਾਨ ਅਸੋਕ ਗੋਇਲ ਦੇ ਦਫਤਰ ਵਿਖੇ ਹੋਈ
ਸੁਨਾਮ , (ਹਰਿੰਦਰਪਾਲ ਰਿਸ਼ੀ )ਨਗਰ ਕੋਸਲ ਚੋਣਾਂ ਸੰਬਧੀ ਇੱਕ ਵਿਸ਼ੇਸ਼ ਮੀਟਿੰਗ ਜਿਲਾ ਪ੍ਧਾਨ ਰਿਸੀ ਪਾਲ ਖੇਰਾ ਦੀ ਅਗਵਾਈ ਹੇਠਾਂ ਮੰਡਲ ਪ੍ਧਾਨ ਅਸੋਕ ਗੋਇਲ ਦੇ ਦਫਤਰ ਵਿਖੇ ਹੋਈ ਇਸ ਬੈਠਕ ਵਿੱਚ ਸੁਨਾਮ ਨਗਰ ਕੋਸਲ ਚੋਣਾਂ ਦੇ ਇੰਚਾਰਜ ਰਮੇਸ਼ ਸਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਮੰਡਲ ਪ੍ਧਾਨ ਅਸੋਕ ਗੋਇਲ ਵਲੋਂ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਰਮੇਸ਼ ਸਰਮਾ ਨੇ ਸਮੂਹ ਮੈਬਰਾਂ ਨਾਲ ਸਹੀਦ ਊਧਮ ਸਿੰਘ ਦੀ ਸਮਾਰਕ ਤੇ ਜਾਕੇ ਫੁੱਲ ਭੇਟ ਕਰਕੇ ਯਾਦ ਕੀਤਾ ਗਿਆ ਰਮੇਸ਼ ਸਰਮਾ ਨੇ ਕਿਹਾ ਕਿ ਭਾਜਪਾ ਸੁਨਾਮ ਦੇ ਸਾਰੇ ਵਾਰਡਾਂ ਵਿੱਚ ਚੋਣ ਲੜੇਗੀ ਅਤੇ ਚੋਣ ਮੁਹਿੰਮ ਨੂੰ ਚਲਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਸ ਵਿੱਚ ਸਮਾਜ ਦੇ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ ਨਗਰ ਕੋਸਲ ਚੋਣਾਂ ਵਿੱਚ ਅੋਰਤਾਂ ਅਤੇ ਐਸ ਸੀ ਵਰਗ ਦੇ ਲਈ ਵਿਸ਼ੇਸ਼ ਮਹੱਤਵ ਹੈ ਪੰਜਾਬ ਵਿੱਚ ਪਾਰਟੀ ਪੂਰੀ ਤਰ੍ਹਾਂ ਮਜਬੂਤੀ ਨਾਲ ਜਨਤਾ ਵਿੱਚ ਵਿਚਰ ਰਹੀ ਹੈ ਜਿਸ ਕਰਕੇ ਪਾਰਟੀ ਦਾ ਕੈਡਰ ਪਹਿਲਾਂ ਨਾਲੋਂ ਮਜਬੂਤ ਹੋਈਆਂ ਹੈਂ ਕਿਸਾਨਾਂ ਦਾ ਮੁੰਦਾ ਜਲਦੀ ਹੀ ਹੱਲ ਹੋ ਜਾਵੇਗਾ ਇਸ ਮੌਕੇ ਉਹਨਾਂ ਨਾਲ ਆਏ ਐਸ ਸੀ ਮੋਰਚਾ ਦੇ ਬੁਲਾਰੇ ਸੁਭਾਸ ਭਗਤ ਦਾ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਨੈਸਨਲ ਕੋਸਲ ਮੈਬਰ ਪਰੇਮ ਗੁਗਨਾਨੀ ਸੂਬਾ ਕਮੇਟੀ ਮੈਂਬਰ ਸੰਕਰ ਬਾਸਲ ਜਿਲਾ ਜਰਨਲ ਸਕੱਤਰ ਸੈਲੀ ਬਾਸਲ ਓ ਵੀ ਸੀ ਮੋਰਚਾ ਸੂਬਾ ਬੁਲਾਰੇ ਡਾ ਜਗਮਿੰਦਰ ਸੈਣੀ ਮਹਿਲਾਂ ਮੋਰਚਾ ਦੀ ਸੂਬਾ ਕਮੇਟੀ ਮੈਂਬਰ ਮੋਨਿਕਾ ਗੋਇਲ ਜਿਲਾ ਸਕੱਤਰ ਯੂਗੇਸ ਗਰਗ ਸਾਬਕਾ ਨਗਰ ਕੋਸਲਰ ਲਛਮਣ ਰੈਗਰ ਐਸ ਸੀ ਮੋਰਚਾ ਦੇ ਸੂਬਾ ਕਮੇਟੀ ਮੈਂਬਰ ਡਾ ਬੂਧ ਰਾਮ ਪ੍ਰੇਮੀ ਮੰਡਲ ਜਨਰਲ ਸਕੱਤਰ ਰਾਜੀਵ ਮਿੰਟਾਂ ਮੰਡਲ ਊਪ ਪ੍ਧਾਨ ਰਾਕੇਸ਼ ਟੋਨੀ ਪਰਮਿੰਦਰ ਗੋਇਲ ਅਤੇ ਜਿਲਾ ਕੈਸਿਅਰ ਭਗਵਾਨ ਦਾਸ ਕਾਸਲ ਹਾਜਰ ਸਨ