ਦੇਖ ਕਿਸਾਨਾਂ.

……
ਤੇਰੇ ਸੋਹਣੇ ਕਿਰਦਾਰ ੳੁੱਤੇ ੳੁਂਗਲ ਨਾ ੳੁਠਾਵੇ ਕੋੲੀ ।
ਦੇਖ ਕਿਸਾਨਾਂ ਦਿੱਲੀ ਵਾਲਾ ਤੋਹਮਤ ਨਾ ਲਾਵੇ ਕੋੲੀ ।
ਧਰਨੇ ਵਿਚ ਚਲਦੇ ਲੰਗਰ ਚੋਂ ਭਾਂਡੇ ਚੱਕੀ ਅਾਪੇ ਤੂੰ ,
ਯਾਰ ਧਿਅਾਨ ਰੱਖੀ ਅਾਸੇ ਪਾਸੇ ਗੰਦੀ ਨਾ ਪਾਵੇ ਕੋੲੀ ।
ਹੈ ਨਹਾੳੁਣ ਧੋਣ ਜਰੂਰੀ ੲਿਹ ਗੱਲ ਖਿਅਾਲ ਚ ਰੱਖੀ ਤੂੰ ,
ਦੇਖੀ ਮਿੱਤਰਾ ਦੁਰਵਰਤੋ ਵਿਚ ਪਾਣੀ ਨਾ ਲਿਅਾਵੇ ਕੋੲੀ ।
ੲਿਹ ਸਭ ਨੂੰ ਪਤਾ ੲਿੱਥੇ ਤੰਗੀ ਜੰਗਲ ਪਾਣੀ ਜਾਣੇ ਦੀ ,
ਜਾੲਿਓ ਕੁਝ ਦੂਰ ,ਵਿੱਚ ਅਬਾਦੀ ਨਾ ਰੋਸ਼ ਮਨਾਵੇ ਕੋੲੀ ।
ਸਾਂਤਮੲੀ ਸੰਘਰਸ਼ ਰੱਖਣਾ, ਚੁੱਕਣੀ ਨ ਕਿਸੇ ਤੇ ੳੁਂਗਲੀ ,
ਦੇਖਿਓ ਛੋਟੀ ਗਲਤੀ ਦੀ ਵੱਡੀ ਗੱਲ ਨਾ ਬਣਾਵੇ ਕੋੲੀ ।
ਝੰਡੇ ਤੇ ਬੈਨਰ ਲਾਓ ਅਪਣੀ ਗੱਡੀ ਤੇ ਜਾਂ ਧਰਨੇ ‘ਚ ,
ਅੈਂਵੇ ਥਾਂ ਥਾਂ ਲਾ ਝੰਡੇ ਬਦਨਾਮੀ ਨਾ ਕਰਾਵੇ ਕੋੲੀ ।
ਜੋ ਚੁਣੇ ਨੇ ਲੀਡਰ ਬਸ ੳੁਹਨਾਂ ਦੀ ਤੂੰ ਸੁਣ ਗੱਲ “ਸੁਰਿੰਦਰ”
ਅਾ ਕੇ ਸਿਅਾਸਤੀ ਬੰਦਾ ਤੈਨੂੰ ਨਾ ਭੜਕਾਵੇ ਕੋੲੀ ।
ਸੁਰਿੰਦਰ “ਜੱਕੋਪੁਰੀ ” ਲੋਹੀਅਾਂ ਖਾਸ