ਦਿੱਲੀ ’ਚ ਸ਼ਹੀਦ ਹੋਏ ਕਿਸਾਨ ਜੈ ਸਿੰਘ ਦੇ ਪਰਿਵਾਰ ਨੂੰ ਧੰਨ ਧੰਨ ਬਾਬਾ ਸ੍ਰੀ ਚੰਦ ਐਨ ਜੀ ਓ ਵੱਲੋਂ ਮਾਲੀ ਮਦਦ

ਚੰਡੀਗੜ (ਪ੍ਰੀਤਮ ਲੁਧਿਆਣਵੀ), 25 ਦਸੰਬਰ, 2020 : ਦਿੱਲੀ ਕਿਸਾਨ ਅੰਦੋਲਨ ਦੌਰਾਨ ਸ਼ਹੀਦੀ ਪਾ ਚੁੱਕੇ ਅੰਦੋਲਨਕਾਰੀਆਂ ਦੇ ਪਰਿਵਾਰਾਂ ਨੂੰ ਵੱਖ-ਵੱਖ ਵਿਅੱਕਤੀਆਂ ਅਤੇ ਸੰਸਥਾਵਾਂ ਵੱਲੋਂ ਵਿੱਤੀ ਮਦਦ ਕਰ ਕੇ ਦੁੱਖੀ ਪਰਿਵਾਰਾਂ ਨਾਲ ਹਮਦਰਦੀ ਅਤੇ ਇੰਨਸਾਨੀਅਤ ਦੀਆਂ ਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ। ਹਮਦਰਦੀ ਵਾਲੇ ਇਸ ਕਾਰਜ ਦੀ ਲਗਾਤਾਰਤਾ ਵਿਚ ਪਿਛਲੇ ਦਿਨੀਂ ਦਿੱਲੀ ’ਚ ਸ਼ਹੀਦ ਹੋਏ ਕਿਸਾਨ ਜੈ ਸਿੰਘ, ਪਿੰਡ ਤੁੰਗਵਾਲੀ ਜਿਲਾ ਬਠਿੰਡਾ ਨੂੰ ਧੰਨ ਧੰਨ ਬਾਬਾ ਸ੍ਰੀ ਚੰਦ ਐਨ ਜੀ ਓ ਦੇ ਸੰਸਥਾਪਕ ਹਰਪ੍ਰੀਤ ਸਿੰਘ ਹੈਪੀ ਯੂ. ਐਸ. ਏ. ਵੱਲੋਂ ਆਪਣੇ ਕਮੇਟੀ ਮੈਂਬਰਾਂ ਹੱਥ ਮਾਲੀ ਸਹਾਇਤਾ ਭੇਜੀ ਗਈ। ਕਮੇਟੀ ਮੈਂਬਰ ਖੈਹਿਰਾ ਸਿੰਘ, ਨਛੱਤਰ ਸਿੰਘ, ਮੁਖਤਿਆਰ ਸਿੰਘ ਤੇ ਪਰਮਜੀਤ ਸਿੰਘ ਇਹ ਵਿੱਤੀ ਮਦਦ ਲੈਕੇ ਸ਼ਹੀਦ ਹੋਏ ਕਿਸਾਨ ਜੈ ਸਿੰਘ ਦੇ ਪਿੰਡ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਗਈ। ਪਰਿਵਾਰ ਨੇ ਹਰਪ੍ਰੀਤ ਸਿੰਘ ਹੈਪੀ ਯੂ. ਐਸ. ਏ. ਅਤੇ ਕਮੇਟੀ ਮੈਂਬਰਾਂ ਦਾ ਦੁੱਖ ਵਿੱਚ ਸ਼ਰੀਕ ਹੋਣ ਲਈ ਧੰਨਵਾਦ ਕੀਤਾ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਹੈਪੀ ਨੇ ਕਿਹਾ ਕਿ ਅੱਗੋਂ ਵੀ ਕਿਸਾਨ ਜੈ ਸਿੰਘ ਦੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਂਦੀ ਰਵੇਗੀ।
good