“ਥੁੱਕ ਨਾਲ ਵੜ੍ਹੇ”
ਥੁੱਕ ਨਾਲ ਨਾ ਕਦੇ ਪੱਕਦੇ ਵੜ੍ਹੇ ਜੀ,
ਦਿਲ ਤੋਂ ਕੁੱਝ ਕਰਕੇ ਵਿਖਾ ਬੇਲੀ।
ਫੋਕੀਆਂ ਨਾ ਕਰੀਏ ਸਲਾਮਾਂ,
ਦਿਲ ਤੋਂ ਸ਼ਹੀਦਾਂ ਨੂੰ ਸੀਸ ਝੁਕਾ ਬੇਲੀ।
ਰੱਖੀਏ ਗੁਰਾਂ ਨੂੰ ਵੀ ਵਿੱਚ ਚੇਤੇ,
ਸੱਚੇ ਮਨੋਂ ਗੁਰਾਂ ਦਾ ਨਾਮ ਧਿਆ ਬੇਲੀ।
ਚੱਲ ਕੇ ਗੁਰੂਆਂ ਦੇ ਮਾਰਗ ਤੇ,
ਦੂਜਿਆਂ ਨੂੰ ਵੀ ਸੱਚ ਦੇ ਰਾਹ ਪਾ ਬੇਲੀ।
ਲਹਿਰੀ ਮੀਆਂ ਪੁਰੀ ਆਖਦਾ ਏ,
ਸਾਰਿਆਂ ਦਾ ਸੱਚਾ ਸਾਥੀ ਬਣ ਜਾ ਬੇਲੀ।
ਦੂਜ ਤੇ ਦੁਵੈਤ ਕੱਢ ਦਿਲ ਵਿੱਚੋਂ ਬਾਹਰ,
ਗੁਰੂਆਂ ਤੇ ਸ਼ਹੀਦਾਂ ਨੂੰ ਸ਼ੀਸ਼ ਝੁਕਾ ਬੇਲੀ।
ਝੂਠੀ ਗੁਟਕਾ ਸਾਹਿਬ ਦੀ ਜੋ ਸਹੁੰ ਖਾਵੇ,
ਵੇਲਾ ਆਉਣ ਤੇ ਦੇ ਭਜਾ ਬੇਲੀ।
ਬਲਬੀਰ ਸਿੰਘ ਲਹਿਰੀ।
ਪਿੰਡ ਮੀਆਂ ਪੁਰ।
ਜ਼ਿਲ੍ਹਾ ਤਰਨ ਤਾਰਨ ।
ਮੋਬਾਈਲ “9815467002”
good