ਡਾਇਟ ਮਾਨਸਾ ਦੇ ਸਿਖਿਆਰਥੀਆਂ ਨੇ ਡੀ.ਸੀ. ਮਾਨਸਾ ਨੂੰ ਦਿੱਤਾ ਮੰਗ-ਪੱਤਰ

ਚੰਡੀਗੜ (ਪ੍ਰੀਤਮ ਲੁਧਿਆਣਵੀ), 23 ਦਸੰਬਰ, 2020 : ਡੀ. ਐੱਲ . ਐਡ (ਸਾਲ ਪਹਿਲਾ) ਦੇ ਸਿਖਿਆਰਥੀਆਂ ਨੂੰ ਪ੍ਰਮੋਟ ਕਰਨ ਦੀ ਮੰਗ ਨੂੰ ਲੈਕੇ ਕੇ ਡਾਇਟ ਮਾਨਸਾ ਦੇ ਸਿੱਖਿਆਰਥੀ ਡੀ. ਸੀ. ਦੇ ਦਫਤਰ ਪਹੁੰਚੇ ਅਤੇ ਉਥੇ ਉਹਨਾਂ ਵੱਲੋਂ ਡੀ. ਸੀ. ਮਾਨਸਾ ਨੂੰ ਮੰਗ ਪੱਤਰ ਸੌਂਪਿਆ ਗਿਆ। ਸਿਖਿਆਰਥੀਆਂ ਨੇ ਦੱਸਿਆ ਕਿ ਉਹਨਾਂ ਦਾ ਸੈਸ਼ਨ 2019 ਵਿਚ ਸੁਰੂ ਹੋਇਆ ਸੀ। ਉਹਨਾਂ ਦਾ ਸੈਸ਼ਨ 2020 ਵਿਚ ਪੂਰਾ ਹੋਣਾ ਚਾਹੀਦਾ ਸੀ। ਪਰ, ਐਸ. ਸੀ. ਈ. ਆਰ. ਟੀ. ਵੱਲੋਂ ਸਮੇਂ ਸਿਰ ਪੇਪਰ ਨਾ ਲਏ ਜਾਣ ਕਰਕੇ ਉਹਨਾਂ ਦਾ ਸੈਸ਼ਨ ਪੰਜ ਮਹੀਨੇ ਅੱਗੇ ਜਾ ਚੁੱਕਿਆ ਹੈ। ਜ਼ਿਕਰ ਯੋਗ ਹੈ ਕਿ ਹੋਰ ਕੋਰਸ ਤੇ ਡਿਗਰੀ ਦੇ ਸਿਖਿਆਰਥੀਆਂ ਨੂੰ ਆਨਲਾਈਨ ਪੇਪਰ ਜਾਂ ਪ੍ਰਮੋਟ ਕਰ ਦਿੱਤਾ ਗਿਆ ਹੈ। ਪਰ, ਡੀ. ਐਲ. ਐਡ ਸਿਖਿਆਰਥੀਆਂ ਨੂੰ ਇਸ ਪੱਖ ਵਿਚ ਬਿਲਕੁਲ ਅਣਗੌਲਿਆ ਰੱਖਿਆ ਗਿਆ ਹੈ। ਸਿਖਿਆਰਥੀਆਂ ਦੀ ਮੰਗ ਹੈ ਕਿ ਉਹਨਾਂ ਦਾ ਕੋਰਸ ਅਗਸਤ, 2021 ਤੱਕ ਹੀ ਪੂਰਾ ਕੀਤਾ ਜਾਵੇ। ਸਮੇਂ ਦੀ ਇਹ ਮੈਨੇਜਮੈਂਟ ਵਿਭਾਗ ਸਿਖਿਆਰਥੀਆਂ ਨੂੰ ਪ੍ਰਮੋਟ ਕਰਕੇ, ਟੀਚਰ ਟ੍ਰੇਨਿੰਗ ਦਾ ਸਮਾਂ ਘਟਾ ਕੇ ਪੇਪਰ ਆਫਲਾਈਨ ਜਾਂ ਆਨਲਾਈਨ ਲੈ ਕੇ ਕਿਸੇ ਵੀ ਤਰਾਂ ਕਰਨਾ ਚਾਹੇ ਕਰ ਸਕਦੀ ਹੈ। ਉਹਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਮੱਸਿਆ ਦਾ ਐਸ. ਸੀ. ਈ. ਆਰ. ਟੀ ਵੱਲੋ ਕੋਈ ਹੱਲ ਕਰਿਆ ਜਾਵੇ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਿਖਿਆਰਥੀ ਡੈਪੂਟੇਸ਼ਨ ਨੇ ਦੱਸਿਆ ਕਿ ਇਸ ਮੌਕੇ ਤੇ ਆਕਾਸ਼ਦੀਪ ਸਿੰਘ, ਅੰਮਿ੍ਰਤਪਾਲ ਸਿੰਘ, ਗੁਰਸਿਮਰਨ ਸਿੰਘ, ਮਨਦੀਪ ਸਿੰਘ, ਹਰਪ੍ਰੀਤ ਸਿੰਘ ਆਂਚਲ ਗੋਇਲ, ਮੰਕੋ ਕੌਰ, ਜਸਵਿੰਦਰ ਕੌਰ, ਕਮਲਜੀਤ ਕੌਰ, ਜਸ਼ਨਪ੍ਰੀਤ ਕੌਰ, ਵੀਰਪਾਲ ਕੌਰ, ਮਹਿਕਦੀਪ ਕੌਰ, ਕੈਫੀ ਆਦਿ ਸਿਖਿਆਰਥੀ ਮੌਜੂਦ ਸਨ।
good
Good news