ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਕਿੰਨਰ (Transgender) ਪਰਿਵਾਰਾਂ ਵਿੱਚ ਵੰਡਿਆ ਗਿਆ ਰਾਸ਼ਨ

ਲੁਧਿਆਣਾ, 19 ਦਸੰਬਰ ( ਰਾਜੀਵ ਕੁਮਾਰ ) – ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਅਤੇ ਮਹਾਂਮਾਰੀ ਤੋਂ ਨਾਗਰਿਕਾਂ ਦੀ ਸੁਰੱਖਿਆ ਲਈ ਵੱਖ-ਵੱਖ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ, ਜਿਸ ਤੋਂ ਸਮਾਜ ਦਾ ਹਰੇਕ ਵਰਗ ਪ੍ਰਭਾਵਿਤ ਹੋ ਰਿਹਾ ਹੈ। ਇਨ੍ਹਾਂ ਪਾਬੰਦੀਆਂ ਕਾਰਣ ਕਿੰਨਰ (Transgender) ਵਰਗ ਦੇ ਲੋਕਾਂ ਨੂੰ ਵੀ ਲੋਕਾਂ ਦੇ ਖੁਸ਼ੀਆਂ ਦੇ ਸਮਾਗਮਾਂ ਵਿੱਚ ਸ਼ਾਮਲ ਨਾ ਹੋਣ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਕਾਰਣ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਵੱਖ-ਵੱਖ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਸਮੇਂ-ਸਮੇਂ ਸਿਰ ਸਮਾਜ ਦੇ ਗਰੀਬ ਅਤੇ ਲੋੜਵੰਦ ਵਿਅਕਤੀਆਂ ਵਿੱਚ ਰਾਸ਼ਨ ਵੰਡਿਆ ਜਾ ਰਿਹਾ ਹੈ ਜਿਸ ਨਾਲ ਲੋੜਵੰਦ ਵਿਅਕਤੀਆਂ ਨੂੰ ਕੁਝ ਰਾਹਤ ਦਿੱਤੀ ਜਾ ਸਕੇ।
ਇਸ ਲੜੀ ਵਿੱਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ 18 ਦਸੰਬਰ, 2020 ਨੂੰ ਗੈਰ-ਸਰਕਾਰੀ ਸੰਸਥਾ Dr. D.N Kotnis acupancher Centre and Sarbat Da Bhala Cheritable Trust ਦੇ ਸਹਿਯੋਗ ਨਾਲ Dr. Kotnis Hospital, Ludhiana ਵਿੱਚ 40 ਕਿੰਨਰ (Transgender) ਪਰਿਵਾਰਾਂ ਵਿੱਚ ਸੁੱਕੇ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਮੈਡਮ ਪ੍ਰੀਤੀ ਸੁਖੀਜਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੀਤੀ ਗਈ। ਇਸ ਮੌਕੇ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਇਕੱਤਰਿਤ ਕਿੰਨਰ (Transgender) ਅਤੇ ਹੋਰ ਲੋਕਾਂ ਨੂੰ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਫਤ ਕਾਨੂੰਨੀ ਸਹਾਇਤਾ ਸਕੀਮ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਗੈਰ-ਸਰਕਾਰੀ ਸੰਸਥਾ ਦੇ ਜੁਆਇੰਟ ਸਕੱਤਰ-ਡਾ. ਇੰਦਰਜੀਤ ਢੀਂਗਰਾ, ਜਨਰਲ ਸਕੱਤਰ ਸ੍ਰੀ ਇਕਬਾਲ ਸਿੰਘ ਗਿੱਲ ਅਤੇ ਕੈਸ਼ੀਅਰ ਸ੍ਰੀ ਅਸ਼ਵਨੀ ਵਰਮਾ ਵਿਸ਼ੇਸ਼ ਤੌਰ ਤੇ ਮੌਜ਼ੂਦ ਸਨ।
ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਵੱਲੋਂ ਦੁਕਾਨਾਂ, ਮਿਲਕ ਬੂਥ ਅਤੇ ਰੇੜੀ ਫੜੀ ਮਾਰਕੀਟ ਦੀ ਕਰਵਾਈ ਗਈ ਬੋਲੀ
-ਸਲਾਨਾ ਆਮਦਨ ਵਿੱਚ ਲਗਭਗ 31 ਲੱਖ ਰੁਪਏ ਦਾ ਰਿਕਾਰਡ ਤੋੜ ਹੋਇਆ ਵਾਧਾ – ਯਾਦਵਿੰਦਰ ਸਿੰਘ ਜੰਡਿਆਲੀ
-ਜ਼ਿਲ੍ਹਾ ਪ੍ਰੀਸ਼ਦ ਇਕ ਨਵਾਂ ਇਤਿਹਾਸ ਸਥਾਪਿਤ ਕਰਨ ‘ਚ ਰਹੀ ਕਾਮਯਾਬ – ਵਧੀਕ ਡਿਪਟੀ ਕਮਿਸ਼ਨਰ
ਲੁਧਿਆਣਾ, 18 ਦਸੰਬਰ ( ਰਾਜੀਵ ਕੁਮਾਰ ) – ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਵੱਲੋਂ ਦੁਕਾਨਾਂ, ਮਿਲਕ ਬੂਥ ਅਤੇ ਰੇੜੀ ਫੜੀ ਮਾਰਕੀਟ ਦੀ ਬੋਲੀ ਕਰਵਾਈ ਗਈ। ਚੇਅਰਮੈਨ ਸ.ਯਾਦਵਿੰਦਰ ਸਿੰਘ ਜੰਡਿਆਲੀ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਸਕੱਤਰ ਜਿਲਾ੍ਹ ਪੀ੍ਰਸ਼ਦ ਸ.ਰਣਜੀਤ ਸਿੰਘ, ਸੁਪਰਡੰਟ ਜਿਲਾ੍ਹ ਪੀ੍ਰਸ਼ਦ ਸ.ਸਿਕੰਦਰ ਸਿੰਘ ਦੀ ਅਗਵਾਈ ਵਿੱਚ ਜਿਲਾ੍ਹ ਪੀ੍ਰਸ਼ਦ ਲੁਧਿਆਣਾ ਦੀ ਘੰਟਾ ਘਰ ਦੇ ਨੇੜੇ ਪੈਦੀਆਂ ਦੁਕਾਨਾਂ, ਮਿਲਕ ਬੂਥ, ਅਤੇ ਰੇੜੀ ਫੜੀ ਮਾਰਕੀਟ ਦੀ ਬੋਲੀ ਕਰਕੇ ਜਿਲਾ੍ਹ ਪੀ੍ਰਸ਼ਦ ਇਕ ਨਵਾਂ ਇਤਿਹਾਸ ਸਥਾਪਿਤ ਕਰਨ ਵਿੱਚ ਕਾਮਯਾਬ ਰਹੀ ਹੈ।
ਜ਼ਿਕਰਯੋਗ ਹੈ ਜਿਹੜੇ ਮਿਲਕ ਬੂਥ ਦਾ ਪਹਿਲਾਂ ਕਿਰਾਇਆ ਸਿਰਫ 6500/- ਰੁਪਏ ਪ੍ਰਤੀ ਮਹੀਨਾ ਸੀ, ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ ਅਤੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ ਦੀ ਅਗਵਾਈ ਵਿੱਚ 8200/- ਰੁਪਏ ਤੋੋ ਬੋਲੀ ਸੁਰੂ ਹੋਈ ਅਤੇ 45,000/- ਰੁਪਏ ਪ੍ਰਤੀ ਮਹੀਨਾ ਤੱਕ ਬੋਲੀ ਸਿਰੇ ਚੜੀ ਜ਼ੋੋ ਕਿ ਇਕ ਵੱਡਾ ਰਿਕਾਰਡ ਹੈ।
ਇਸ ਤੋੋ ਇਲਾਵਾ ਘੰਟਾਘਰ ਦੇ ਨਾਲ ਖਾਲੀ ਪਈ ਜਗਾ੍ਹ ਜਿਸ ਵਿੱਚ ਨਜਾਇਜ ਰੇੜੀਆ ਫੜੀਆ ਲਗਦੀਆ ਸਨ, ਦੀ ਬੋਲੀ 1,01,000/- ਰੁਪਏ ਤੋੋ ਸੁਰੂ ਹੋਈ ਅਤੇ 2 ਲੱਖ ਰੁਪਏ ਪ੍ਰਤੀ ਮਹੀਨਾ ਤੇ ਗਈ ਇਹ ਵੀ ਆਪਣੇ ਆਪ ਵਿੱਚ ਇਕ ਵੱਡੀ ਕਾਮਯਾਬੀ ਹੈ।
ਇਸ ਨਾਲ ਜਿਲਾ੍ਹ ਪੀ੍ਰਸ਼ਦ ਦੀ ਸਲਾਨਾ ਆਮਦਨ ਵਿੱਚ ਲਗਭਗ 31 ਲੱਖ ਰੁਪਏ ਦਾ ਰਿਕਾਰਡ ਤੋੜ ਵਾਧਾ ਹੋਇਆ।
ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ ਵਲੋਂ ਆਪਣਾ ਕਾਰਜਭਾਰ ਸੰਭਾਲਣ ਤੋਂ ਬਾਅਦ ਹੀ ਜਿਲਾ੍ਹ ਪੀ੍ਰਸ਼ਦ ਦੀ ਆਮਦਨ ਵਧਾਉਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਉਹ ਇਸ ਕੰਮ ਵਿੱਚ ਸਫਲਤਾ ਵੀ ਪਾ੍ਰਪਤ ਕਰ ਰਹੇ ਹਨ। ਉਨਾਂ੍ਹ ਵੱਲੋ ਇਹ ਵੀ ਦੱਸਿਆ ਗਿਆ ਕਿ ਜ਼ੋੋ ਹਾਲ ਖਾਲੀ ਰਹਿ ਗਏ ਹਨ ਉਨਾਂ੍ਹ ਦੀ ਦੁਬਾਰਾ ਖੁੱਲੀ ਬੋਲੀ ਜਲਦ ਕਰਵਾਈ ਜਾਵੇਗੀ।