ਜਨਤਕ ਆਗੂਆਂ, ਪੈਨਸ਼ਨਰਜ਼, ਸਾਹਿਤਿਕ ਕਾਮਿਆਂ ਵੱਲੋਂ ਭਾਰਤ ਬੰਦ ਦਾ ਸੱਦਾ ਕਾਮਯਾਬ ਕਰਨ ਦਾ ਸੱਦਾ। ਰੋਡ ਸ਼ੋਅ ਰਾਹੀਂ ਕੀਤੀ ਬੰਦ ‘ਚ ਸ਼ਾਮਲ ਹੋਣ ਦੀ ਅਪੀਲ
ਬਠਿੰਡਾ ; 7 ਦਸੰਬਰ (ਪਰਵਿੰਦਰ ਜੀਤ ਸਿਂਘ) ਜਮਹੂਰੀ ਜਨਤਕ ਜੱਥੇਬੰਦੀਆਂ ਦੇ ਆਗੂਆਂ, ਪੈਨਸ਼ਨਰਜ਼ ਐਸੋਸਿਏਸ਼ਨ ਤੇ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਸਾਹਿਤਕਾਰਾਂ ਨੇ ਅੱਜ ਭਰਵੀਂ ਮੀਟਿੰਗ ਕਰਕੇ ਭਲਕੇ ਦੇ ਭਾਰਤ ਬੰਦ ਵਿੱਚ ਜ਼ੋਰ-ਸ਼ੋਰ ਨਾਲ ਸ਼ਮੂਲੀਅਤ ਕਰਨ ਦਾ ਨਿਰਣਾ ਲਿਆ ਹੈ।
ਮੀਟਿੰਗ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਉਕਤ ਸੰਗਠਨਾਂ ਦੇ ਕਾਰਕੁੰਨ ਆਪੋ-ਆਪਣੇ ਅਦਾਰਿਆਂ ਵਿਖੇ ਰੈਲੀਆਂ ਕਰਕੇ ਸੁਭਾ ਠੀਕ 11 ਵਜੇ ਟੀਚਰਜ਼ ਹੋਮ ਬਠਿੰਡਾ ਵਿਖੇ ਇਕੱਤਰ ਹੋਣਗੇ ਅਤੇ ਬਾਜ਼ਾਰਾਂ ਵਿੱਚ ਵਹੀਕਲ ਮਾਰਚ ਕਰਨਗੇ। ਮੀਟਿੰਗ ਵੱਲੋਂ ਸ਼ਹਿਰ ਦੀਆਂ ਸਮੂਹ ਵਪਾਰਕ ਐਸੋਸਿਏਸ਼ਨ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ, ਜਨਤਕ ਜੱਥੇਬੰਦੀਆਂ, ਸਾਹਿਤ ਸਭਾਵਾਂ, ਤਰਕਸ਼ੀਲ, ਵਿਗਿਆਨਕ ਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਉਪਰੋਕਤ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਨਾਲ ਹੀ ਸ਼ਹਿਰੀ ਤੇ ਪੇਂਡੂ ਭਾਈਚਾਰੇ ਨੂੰ ਵੀ ਬੰਦ ਦੀ ਕਾਮਯਾਬੀ ਲਈ ਸਰਵਪੱਖੀ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਮੀਟਿੰਗ ਵਿੱਚ ਸ਼ਾਮਲ ਸ਼ਖਸੀਅਤਾਂ ਵੱਲੋਂ ਸਥਾਨਕ ਹਨੂੰਮਾਨ ਚੌਂਕ ਵਿੱਚ ਰੋਡ ਸ਼ੋਅ ਕਰਕੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਬੰਦ ਵਿੱਚ ਸ਼ਮੂਲੀਅਤ ਕਰਨ ਅਤੇ ਨਿਆਂ ਪੂਰਬਕ ਕਿਸਾਨ ਸੰਘਰਸ਼ ਦੀ ਡਟਵੀਂ ਹਿਮਾਇਤ ਕਰਨ ਦਾ ਸੱਦਾ ਦਿੱਤਾ ਗਿਆ। ਸਰਵ ਸਾਥੀ ਮਹੀਪਾਲ, ਦਰਸ਼ਨ ਸਿੰਘ ਮੌੜ, ਮੁਖਤਿਆਰ ਕੌਰ, ਲਛਮਣ ਮਲੂਕਾ, ਸੁਰਿੰਦਰ ਪ੍ਰੀਤ ਘਣੀਆ, ਗਗਨਦੀਪ ਭੁੱਲਰ, ਸਿਕੰਦਰ ਸਿੰਘ ਧਾਲੀਵਾਲ, ਹੰਸ ਰਾਜ ਬੀਜਵਾ, ਜੀਤ ਰਾਮ ਦੌੜਦਾ, ਕਰਮ ਸਿੰਘ ਚੌਹਾਨ, ਡਾਕਟਰ ਅਜੀਤ ਪਾਲ, ਪ੍ਰਿਤਪਾਲ ਸਿੰਘ ਮੰਡੀ ਕਲਾਂ, ਕਰਮ ਸਿੰਘ ਚੌਹਾਨ ਨੇ ਰੋਡ ਸ਼ੋਅ ਦੀ ਅਗਵਾਈ ਕੀਤੀ