ਗੁਰੂ ਗੋਬਿੰਦ ===
ਰੂਪ ਚੰਨ ਜਿਹਾ ਤੇਰਾ,ਹੋਇਆ ਦੂਰ ਹਨੇਰਾ ,
ਆਏ ਬੜੇ,ਬੜੇ ਯੋਧੇ,ਨਹੀਉਂ ਤੇਰੇ ਜਿੰਨਾਂ ਜੇਰਾ,
ਕਲਗੀ ਸ਼ੀਸ ਉਤੇ ਸੱਜਦੀ ਨਿਰਾਲੀ।
ਧੰਨ, ਧੰਨ ਬਾਜਾਂ ਵਾਲਿਆਂ, ਤੂੰ ਬੰਣਿਆ ਜਗਤ ਦਾ ਵਾਲੀ,,,,,,
ਸੋਹਣੇ ਸੀਸ ਉਤੇ ਤਾਜ,ਇਕ ਹਥ ਵਿਚ ਬਾਜ,
ਨੀਲੇ ਘੋੜੇ ਵਾਲਿਆਂ ਤੂੰ ਰੱਖੀ ਕੌਮ ਦੀ ਲਾਜ,
ਜੇ ਨਾ ਹੁੰਦਾਂ ਤੂੰ ਬਾਜ਼ਾ ਵਾਲਿਆ ਵੇ ਉਸ ਵੇਲੇ,,
ਸਾਡੀ ਕਿਸ ਕਰਨੀ ਸੀ ਰਖਵਾਲੀ । ਧੰਨ,ਧੰਨ,,,
ਸਿੰਘ ਸੂਰਮੈ ਸ਼ਜਾਏ, ਅੰਨਖੀ ਯੋਧੇੰ ਤੂੰ ਬੰਣਾਏ,
ਕੱਡੇ ਉਹਨਾਂ ਦੇ ਦਿਲਾਂ ਚੋਂ,ਜੇਹੜੇ ਮੋਤ ਵਾਲੇ ਸਾਏ,
ਸਿੱਖੀ ਵਾਲਾ ਬੂਟਾ ਨਹੀ ਰਹਿੰਣਾ ਸੀ ਹੁਣ ਤੱਕ,,
ਜੇ ਨਾ ਬੰਣਦਾ ਬਾਗ ਦਾ ਮਾਲੀ। ਧੰਨ,ਧੰਨ,,,,,,
ਹੋਇਆ ਪਿਤਾ ਵੀ ਸ਼ਹੀਦ,ਮੁੱਕੀ ਗੁਜਰੀ ਦੀ ਦੀਦ,
ਕੀਤੀ ਗਲ ਤੈਂ ਨਿਰਾਲੀ,ਜੀਹਦੀ ਕੋਈ ਨਾਉਮੀਦ
ਚਾਰੇ ਪੁੱਤ ਵਾਰ ਦਿਤੇ ਪੁੱਤਾ ਦਿਆਂ ਦਾਨੀਆਂ ਤੂੰ,
ਨਹੀਂ ਗਈ ਮੁੱਖੜੇ ਤੋ ਲਾਲੀ। ਧੰਨ, ਧੰਨ,,,,,
ਕਿਉਂ ਲਾਈ ਐਨੀ ਦੇਰ, ਸਿੰਘ ਆਖਦੇ ਨੇ ਫੇਰ,
ਉਹ ਪੀ ਕੇ ਅਮਿੰਰਤ ਤੇਰਾ,ਹੋਏ ਫਿਰਦੇ ਦਲੇਰ,
ਸੰਧੂ ਸੁਖੇਵਾਲਾ ਹਥ ਜੋੜ ਅਰਦਾਸ ਕਰੇਂ,,
ਆਇਆ ਦਰ ਉਤੇ ਬੰਣਕੇ ਸ਼ਵਾਲੀ ।
ਧੰਨ, ਧੰਨ ਬਾਜਾਂ ਵਾਲਿਆਂ,,,,,,,,,
(ਲੇਖਕ) ਹਰੀ ਸਿੰਘ ਸੰਧੂ ਸੁਖੇਵਾਲਾ ਜੀਰਾ
ਮੋਬਾ ==98774 / 76161
hari singh