ਗੁਰੂ ਗੋਬਿੰਦ ਦੇ ਪੁੱਤਰ

ਅਸੀ ਚੁੱਪ ਹਾਂ ਤੇ ਇਹ ਨਾ ਸਮਝੀ ਸਰਕਾਰੇ ਬੋਲਦੇ ਨਹੀ!!
ਗੁਰੂ ਗੋਬਿੰਦ ਦੇ ਪੁੱਤਰ ਹਾਂ ਅਸੀ ਸਿਦਕੋ ਵੀ ਡੋਲਦੇ ਨਹੀ!!
ਠੰਡੇ ਬੁਰਜ਼ ਤੋਂ ਵੱਧਕੇ ਨਹੀ ਤੇਰੀਆਂ ਇਹ ਠੰਡੀਆਂ ਵੋਛਾਂਰਾਂ,
ਅਸੀ ਜਿੱਤਣ ਦੇ ਆਦੀ ਹਾਂ, ਕਦੇ ਵੇਖੀਆਂ ਨਹੀ ਹਾਰਾਂ,
ਤੇਰੇ ਝੂਠੇ ਲਾਰਿਆਂ ਦੇ ਵਾਂਗੂ ਕੁਫ਼ਰ ਕੋਈ ਤੋਲਦੇ ਨਹੀ!!
ਗੁਰੂ ਗੋਬਿੰਦ ਦੇ ਪੁੱਤਰ ਹਾਂ,
ਖੋਪੜੀਆਂ ਲੁਹਾ ਕਿ ਸੀਸ ਕਟਾ ਕਿ ਵੀ ਲੜਦੇ ਹਾਂ,
ਜਦੋ ਅਣਖ਼ ਦੀ ਗੱਲ ਆਏ, ਰੱਸਾ ਚੁੰਮਕੇ ਫਾਂਸੀ ਚੜ੍ਹਦੇ ਹਾਂ,
ਤੱਤੀ ਤੱਵੀ ਤੇ ਬਹਿਕੇ ਵੀ ਸੇਕ ਬੁਹਤਾ ਗੌਲਦੇ ਨਹੀ!”
ਗੁਰੂ ਗੋਬਿੰਦ ਦੇ ਪੁੱਤਰ ਹਾਂ
ਸਾਡਾ ਮੁੱਢ ਤੋਂ ਹੀ ਸਮੇ ਦੇ ਹਾਕਮਾਂ ਨਾ ਚੱਲਦਾ ਵੈਰ ਏ,
ਅਸੀ ਆਦੀ ਹਾਂ ਇਸਦੇ ਜੋ ਤੂੰ ਕਰਨਾ ਕੈਹਿਰ ਏ,
ਤੂੰ ਉਬਾਲ ਦੇਗਾਂ ਚ ਭਾਵੇਂ ਸਾਨੂੰ ਅਸੀ ਖੌਲਦੇ ਨਹੀ!
ਗੁਰੂ ਗੋਬਿੰਦ ਦੇ ਪੁੱਤਰ ਹਾਂ,,
ਅਜੇ ਸਬਰ ਦੇਖਿਆ ਏ ਦਿੱਲੀਏ ਤੂੰ ਜਬਰ ਨਾ ਦੇਖੀ,
ਚੱਲ ਪਈ ਜੇ ਕੀਤੇ ਤੇਗ ਸਾਡੀ ਫਿਰ ਲੱਭਣੀ ਕੋਈ ਕਬਰ ਨਾ ਦੇਖੀ,
ਕਿਵੇਂ ਕੱਢਣਾ ਏ ਹੱਲ ਕੇਸੋਪੁਰੀ ਦੱਸਾਂਗੇ ਜਰੂਰ, ਅਜੇ ਪੱਤੇ ਖੋਲਦੇ ਨਹੀ!”
ਅਸੀ ਗੁਰੂ ਗੋਬਿੰਦ ਦੇ ਪੁੱਤਰ ਹਾਂ, ਕਦੇ ਸਿਦਕੋ ਡੋਲਦੇ ਨਹੀ!!
ਜੱਸੀ ਕੇਸੋਪੁਰੀ
9814783246
good
nice story