ਗਿੱਧਿਆਂ ਦੀ ਰਾਣੀ ਯਾਰੋ Gursevak
ਨਾ ਗਿੱਧੇ ਵਿਚ ਨੱਚਦੀ,ਨਾ ਗਿੱਧੇ ਵਿਚ ਨੱਚਦੀ
ਪੱਛਮੀ ਪਹਿਰਾਵੇ ਵਿਚ ਯਾਰੋ
ਭੋਰਾ ਨਹੀਂਓ ਜਚਦੀ,ਭੋਰਾ ਨਹੀਓ ਜਚਦੀ
ਪੱਛਮੀ ਸੰਗੀਤ ਉਤੇ ਪੁੱਠੀ ਸਿੱਧੀ ਹੁੰਦੀ
ਭੁੱਲ ਗਈ ਗਿੱਧੇ ਦੀ ਧਮਾਲ
ਕੁੜੀਏ ਪੰਜਾਬੀ ਸੂਟ ਵਾਲੀਏ ਵਿਰਸਾ ਤੂੰ ਆਪਣਾ ਸੰਭਾਲ
ਸਿਫਤਾਂ ਜੀਹਦੀਆਂ ਦੇ ਪੁੱਲ ਬੰਨਦੇ
ਬੰਨਦੇ ਸੀ ਗੀਤਕਾਰ ਹੀ ਸਾਰੇ
ਸੋਚ ਤੇ ਇਰਾਦੇ ਉਹਦੇ ਲੱਗਦੇ
ਲੱਗਦੇ ਨੇ ਕੇਹੜੀ ਗੱਲੋ ਮਾੜੇ
ਦੋਲਤਾਂ ਦੇ ਪਿੱਛੇ ਫਿਰੇ ਭੱਜਦੀ
ਲੱਗਦੀ ਆਂ ਫੇਰ ਵੀ ਕੰਗਾਲ
ਕੁੜੀਏ———–
ਦੋ ਗੁੱਤਾਂ ਸਿਰ ਉਤੇ ਚੁੰਨੀ
ਤੇਰੇ ਰੂਪ ਦਾ ਸਿੰਗਾਰ ਨੀ
ਬੋਬੀ ਕੱਟ ਕਰਵਾਕੇ ਸੋਹਣੀਏ
ਸਭ ਦਿੱਤਾ ਤੂੰ ਵਸਾਰ ਨੀ
ਤੇਰਾ ਸਭ ਕੁਝ ਲੈਜੂ ਲੁੱਟਕੇ
ਕਰੋਨਾ ਵਾਇਰਸ ਦੇ ਵਾਂਗੂ ਭੁਚਾਲ
ਕੁੜੀਏ————-
ਤਪੇ ਵਾਲੇ ਨੂੰ ਸਰਮ ਆਈ
ਤੈਨੂੰ ਨੱਚਦੀ ਦੇਖ ਸਟੇਜਾਂ ਤੇ
ਸੇਵਕ ਦਾ ਤੂੰ ਮੰਨ ਲੈ ਕਹਿਣਾ
ਨਾ ਜੀਅ ਵਿਚ ਫਰੇਬਾਂ ਦੇ
ਗਿਰਜਾਂ ਵਾਂਗੂ ਤੈਨੂੰ ਖਾਅ ਜਾਣਗੇ
ਨੋਚ ਨੋਚ ਤੇਰੇ ਹੀ ਦਲਾਲ
ਕੁੜੀਏ ਪੰਜਾਬੀ ਸੂਟ ਵਾਲੀਏ, ਵਿਰਸਾ ਤੂੰ ਆਪਣਾ ਸੰਂਭਾਲ
ਗੁਰਸੇਵਕ ਸਿੰਘ ਤਪਾ ਮੰਡੀ
ਸੰਪਰਕ- 94635-10940