ਗਾਇਕ ਲਵ ਲੋਪੋ ਸਰੋਤਿਆਂ ਦੀ ਕਚਹਿਰੀ ਵਿਚ ਲੈਕੇ ਹਾਜ਼ਰ ਹੋਇਆ ਹੈ, ਸਿੰਗਲ ਟਰੈਕ ਗੀਤ ‘ਜ਼ਿੰਦਗੀ’
ਚੰਡੀਗੜ (ਪ੍ਰੀਤਮ ਲੁਧਿਆਣਵੀ), 11 ਦਸੰਬਰ, 2020 : ਗਾਇਕ ਲਵ ਲੋਪੋ ਦੇ ਸੁਪਰ ਹਿੱਟ ਗੀਤ, ‘ਕੱਚੀ ਯਾਰੀ ‘ ਅਤੇ ਗਾਇਕ ਲਵ ਲੋਪੋ ਅਤੇ ਸ਼ੈਲੀ ਵੀ ਦੇ ਗੀਤ, ਜੁਦਾਈਆ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਹੁਣ ਗਾਇਕ ਲਵ ਲੋਪੋ ਮਾਰਕੀਟ ਵਿਚ ਲੈਕੇ ਹਾਜ਼ਰ ਹੋਇਆ ਹੈ, ਗੀਤ, ‘ਜ਼ਿੰਦਗੀ’। ਸਟਾਰ ਰਿਕਾਰਡ ਕੰਪਨੀ ਵੱਲੋਂ ਰਿਲੀਜ਼ ਕੀਤੇ ਗਏ ਇਸ ਗੀਤ ਦਾ ਗੀਤਕਾਰ ਹੈ, ਹੈਪੀ ਖੰਨੇ ਵਾਲਾ ਅਤੇ ਇਸ ਨੂੰ ਸੰਗੀਤਕ ਛੋਹਾਂ ਦਿੱਤੀਆਂ ਹਨ, ਮਿਉਜਕ ਡਾਇਰੈਕਟਰ ਸੁਸ਼ੀਲ ਵਰਮਾ ਨੇ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੁਪ੍ਰਸਿੱਧ ਗੀਤਕਾਰ ਰਾਜੂ ਨਾਹਰ ਨੇ ਦੱਸਿਆ ਕਿ ਇਸ ਗੀਤ ਦੇ ਕੰਪੋਜ਼ਰ ਹਨ ਹਰਦਿੱਤ ਬੱਧਨੀ ਕਲਾਂ ਅਤੇ ਇਸ ਗੀਤ ਵਿਚ ਸਪੈਸ਼ਲ ਧੰਨਵਾਦ ਕੀਤਾ ਗਿਆ ਹੈ, ਮਾਨ ਲੋਪੋ ਅਤੇ ਸੁੱਖੀ ਲੋਪੋ ਦਾ।
good work