-ਗ਼ਜ਼ਲ———
ਆਪਣਾ ਹੈ ਸ਼ਹਿਰ ਯਾਰਾ
ਕਿਉਂ ਮਚਾਉਂਦੈਂ ਕਹਿਰ ਯਾਰਾ
ਦੁਨੀਆਂ ਹੈ ਇਹ ਬਣਦੀ ਮਿਟਦੀ
ਜਿਸ ਤਰ੍ਹਾਂ ਇਕ ਲਹਿਰ ਯਾਰਾ
ਹੱਕ ਪਰਾਇਆ ਖਾਣਾ ਕਹਿੰਦੇ
ਪੀਣਾ ਹੁੰਦਾ ਜ਼ਹਿਰ ਯਾਰਾ
ਨਾ ਲੈ ਐਵੇਂ ਮੁੱਲ ਲੜਾਈ
ਮੇਰੇ ਘਰ ਤੂੰ ਠਹਿਰ ਯਾਰਾ
ਜਿਸ ਥਾਂ ਲੰਘਿਆ ਮੇਰਾ ਬਚਪਨ
ਇਹ ਹੈ ਓਹੀ ਨਹਿਰ ਯਾਰਾ
ਨਾ ਮੇਰੀ ਅਜ਼ਮਾਇਸ਼ ਕਰ
ਮੈਂ ਨਹੀਂ ਕੋਈ ਮਹਿਰ* ਯਾਰਾ
ਜਾਗ ਹੁਣ ਨਿਤਨੇਮ ਕਰ ਚਲ
ਆਇਆ ਦੂਜਾ ਪਹਿਰ ਯਾਰਾ
ਲਿਖ ਗ਼ਜ਼ਲ ‘ਦਰਦੀ’ ਨਿਭਾਉਣੀ,
ਆਉਂਦੀ ਜੇਕਰ ਬਹਿਰ ਯਾਰਾ।
ਮਹਿਰ* ਉਸਤਾਦ, ਮਾਹਰ
ਗਿਆਨ ਸਿੰਘ ‘ਦਰਦੀ’
ਬਰੈਂਪਟਨ (ਕੈਨੇਡਾ)