**** ਗਰੀਬ ******
ਢਿੱਡੋ ਭੁਖੇ ਗਰੀਬ ਹੋਰ ਹੋਏ ਭੁਖੇ,ਰਾਤੀਂ ਕੁੱਲੀਆਂ ਵਿਚ ਇਹ ਸੋਉਂਣ ਮੀਆਂ ।
ਕੰਮ ਕੀ ਕਰਨ ਕੰਮ ਮਿਲਦਾ ਨਹੀਂ,
ਉਤੋ ਲੱਗਿਆ ਹੈ ਲਾਕਡਾਂਉਨ ਮੀਆਂ ।
ਦਿਨੇ ਧੁੱਪ ਸਾੜੇ ਰਾਤੀਂ ਹੁੰਮਸ਼ ਲੱਗੇ,
ਕੰਨੀਂ ਮੱਛਰ ਹੈ ਕਡਦਾ ਗਾਉਣ ਮੀਆਂ।
ਪਾਟੇ ਕਪੜੇ ਤੰਨ ਵੀ ਹੋਏ ਨੰਗੇ,ਮੰਗ- ਮੰਗਕੇ ਸ਼ਹਿਰੋਂ ਲਿਆਉਣ ਮੀਆਂ ।
ਚਾਹ ਪੀਣ ਨੂੰ ਬੱਚੇ ਤਰਸ਼ਦੇ ਨੇ
ਮਾਂ,ਬਾਪ ਨੂੰ ਰੋਜ ਸਤਾਉਣ ਮੀਆਂ।
ਨਾਂ ਦਿਹਾੜੀ ਮਿਲੇ ਘਰੀਂ ਕੰਮ ਮੁੱਕੇ, ਬੱਚੇ
ਮੰਗ,ਮੰਗ ਲੀੜੇ ਪਾਉਣ ਮੀਆਂ ।
ਮੀਂਹ ਪੈਦਾਂ ਰਾਤ ਨੂੰ ਚੋਵੇ ਕੁੱਲੀ,ਕਿਥੋਂ ਮਹਿਲਾਂ ਦੇ ਸੁਪਨੇ ਆਉਣ ਮੀਆਂ ।
ਸੜਕਾਂ ਉਪਰ ਲੰਗਰ ਲਾਉਣ ਵਾਲੇ,
ਇਨ੍ਹਾਂ ਤਾਂਈ ਨਾ ਕਦੀ ਪਚਾਉਣ ਮੀਆਂ ।
ਢਿੱਡ ਕੁੱਟਦੇ ਰਾਤੀ ਯਾਦ ਕਰਦੇ,ਭੁੱਖੇ ਤੇਰੇ ਹੀ ਸ਼ਬਦ ਸਨਾਉਣ ਮੀਆਂ ।
ਤੇਰੇ ਅੱਗੇ ਮਾਲਕਾ ਹਥ ਜੋੜਨ,ਅਸੀਂ ਚਰਨੀਂ ਨਿਵਾਂਉਦੇ ਧੋਣ ਮੀਆਂ ।
ਸਰਕਾਰ ਰਾਸ਼ਨ ਨਾਂ ਦੇਵੇ ਗਰੀਬ ਤਾਈਂ,
ਸਾਨੂੰ ਆਨ ਬਚਾਵੇ ਕੋਣ ਮੀਆਂ ।
“ਸੰਧੂ”ਤੇਰੇ ਅਗੇ ਅਰਦਾਸ ਕਰਕੇ, ਰੁੱਸੇ ਰੱਬ ਨੂੰ ਗਿਆ ਮਨਾਉਣ ਮੀਆਂ ।
ਹਰੀ ਸਿੰਘ ਸੰਧੂ ਸੁਖੇਵਾਲਾ
-98774 / 76161
very good