ਖਾਲਸਾ ਜੀ ਨੇ ਦੁੱਖ ਸਾਂਝਾ ਕੀਤਾ

ਪਿੰਡ ਗੋਬਿੰਦਗੜ੍ਹ ਦੇ, ਮਹਿੰਦਰ ਸਿੰਘ ਪਿਛਲੇ ਦਿਨੀਂ ਇੱਕ ਸੜਕ ਹਾਦਸੇ ਚ ਮੌਤ ਦਾ ਸ਼ਿਕਾਰ ਹੋ ਗਏ ਸਨ ਜਿੰਨਾ ਦੀ ਨਮਿਰਤ ਕਰਵਾਏ ਗਏ ਸ੍ਰੀ ਸਹਿਜ ਪਾਠ ਦੇ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ ।ਸਵ: ਮਹਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਸ: ਬਿਕਰਮਜੀਤ ਸਿੰਘ ਖਾਲਸਾ ( ਸਾਬਕਾ ਐਮ ਐਲ ਏ, p p s c) ਨੇ ਦੁੱਖ ਸਾਂਝਾ ਕੀਤਾ । ਪਰਕਾਸ਼ ਸਿੰਘ, ਗੁਰਚਰਨ ਸਿੰਘ, ਗੁਰਦੀਪ ਸਿੰਘ, ਪਵਿੱਤਰ ਸਿੰਘ ( ਪੁੱਤਰ ਸਵ ਮਹਿੰਦਰ ਸਿੰਘ) ਨਾਲ ਹਮਦਰਦੀ ਪ੍ਰਗਟ ਕਰਦਿਆਂ ਖਾਲਸਾ ਜੀ ਨੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮੱਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਵਾਹਿਗੁਰੂ ਦਾ ਭਾਣਾ ਅਟੱਲ ਹੈ, ਇਸਨੂੰ ਮੰਨਣਾ ਹੀ ਪੈਂਦਾ ਹੈ ।ਇਸ ਦੁੱਖ ਦੀ ਘੜੀ ਚ ਡਾ ਸੁਖਦੇਵ ਸਿੰਘ ਕੇ ਡੀ ( ਸਾਬਕਾ ਸਰਪੰਚ) ਜਗਦੇਵ ਸਿੰਘ ਤਾਜਪੁਰ, ਸੇਵਾ ਸਿੰਘ ( ਸਾਬਕਾ ਸਰਪੰਚ ਬੁਰਜ ਹਕੀਮਾਂ) ਜਗਤਾਰ ਸਿੰਘ, ਸੰਤੋਖ ਸਿੰਘ, ਸ਼ਮਸ਼ੇਰ ਸਿੰਘ, ਜੁਗਰਾਜ ਸਿੰਘ ਆਦਿ ਨੇ ਹਾਜਰੀ ਲਵਾਈ । ਪਰਿਵਾਰ ਵਲੋਂ ਪਰਕਾਸ਼ ਸਿੰਘ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ ।