ਕੇਂਦਰ ਸਰਕਾਰ ਕਿਸਾਨਾਂ ’ਤੇ ਥੌਪੇ ਆਰਡੀਨੈਂਸ ਵਾਪਸ ਲਵੇ-: ਦੀਪਕ ਬਾਂਸਲ ਬਜਾਰ ਬੰਦ ਰੰਖਣ ‘ਤੇ ਦੁਕਾਨਦਾਰਾਂ ਦਾ ਵੀ ਕੀਤਾ ਧੰਨਵਾਦ
ਤਪਾ ਮੰਡੀ 08 ਦਸੰਬਰ/( ਭੂਸ਼ਨ ਘੜੈਲਾ) ਮੋਦੀ ਸਰਕਾਰ ਵਲੋਂ ਕਿਸਾਨਾਂ ‘ਤੇ ਥੋਪੇ ਕਾਲੇ ਕਾਨੁੰਨ ਨੂੰ ਲੈਕੇ ਕਿਸਾਨ ਜੱਥੇਬਦੀਆਂ ਪੂਰੇ ਜ਼ੋਰ ਸ਼ੋਰ ਨਾਲ ਕੇਂਦਰ ਸਰਕਾਰ ਨਾਲ ਸਘੰਰਸ਼ ਲੜ ਰਹੀਆਂ ਹਨ। ਇਸ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਪੰਜਾਬ ਦੇ ਕਿਸਾਨ ਦਿੱਲੀ ਦੀਆਂ ਸੜਕਾਂ ’ਤੇ ਹੱਡ ਚੀਰਵੀ ਠੰਡ ਵਿੱਚ ਘੋਲ ਕਰ ਰਹੇ ਹਨ। ਇਹ ਸਬਦ ਵਪਾਰ ਮੰਡਲ ਤਪਾ ਦੇ ਪ੍ਰਧਾਨ ਦੀਪਕ ਬਾਂਸਲ ਨੇ ਪੱਤਰਕਾਰਾਂ ਨਾਲ ਕਿਸਾਨਾਂ ਦੇ ਹੱਕ ਵਿੱਚ ਗੱਲ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਦੀਪਕ ਬਾਂਸਲ ਨੇ ਕਿਹਾ ਕਿ ਸਾਡਾ ਵੀ ਹੱਕ ਬਣਦਾ ਕਿ ਕਿਸਾਨਾਂ ਦੀ ਡਟ ਕੇ ਹਮਾਇਤ ਕਰੀਏ। ਕਿਸਾਨ ਹੈ ਤਾਂ ਦੁਕਾਨਦਾਰ ਹੈ ਇਸ ਲਈ ਅੱਜ 08 ਦਸਬੰਰ ਦੇ ਬੰਦ ਵਿੱਚ ਤਪਾ ਸ਼ਹਿਰ ਪੂਰਨ ਤੋਰ ਤੇ ਬੰਦ ਰੱਖਿਆਂ ਗਿਆ ਹੈ। ਇਸ ਮੌਕੇ ਉੱਨਾਂ ਸਮੂਹ ਦੁਕਾਨਦਾਰਾਂ ਦਾ ਵੀ ਧੰਨਵਾਦ ਕੀਤਾ। ਉੱਨਾਂ ਕਿਹਾ ਕਿ ਕਿਸਾਨ ਅਤੇ ਦੁਕਾਨਦਾਰ ਦਾ ਨਹੁੰਮਾਸ ਦਾ ਰਿਸਤਾ ਹੁੰਦਾਂ ਹੈ। ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਅਤੇ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਲੈਣਾਂ ਚਾਹਦੀ ਹੈ। ਕਿਸਾਨ ਅੰਨਦਾਤਾ ਹੈ ਜਹਿੜਾ ਸਾਰੇ ਵਰਗ ਦੇ ਲੋਕਾਂ ਦਾ ਢਿੱਡ ਭਰ ਰਿਹਾ ਹੈ। ਕੇਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਅੱਖੇ ਪਰੌਖੇ ਨਾਂ ਕਰੇ। ਇਸ ਮੌਕੇ ਉੱਨਾਂ ਨਾਲ ਵਪਾਰ ਮੰਡਲ ਦੇ ਚੇਅਰਮੈਨ ਸੰਦੀਪ ਕੁਮਾਰ ਵਿੱਕੀ, ਆੜਤੀਆਂ ਐਸੋਸੀਏਸਨ ਦੇ ਪ੍ਰਧਾਨ ਅਨੀਸ ਕੁਮਾਰ ਮੌੜ, ਕਰਿਆਨਾਂ ਐਸੋਸੀਏਸਨ ਦੇ ਪਧਾਨ ਮੋਹਨ ਲਾਲ ਤਾਜੋ, ਵਪਾਰ ਮੰਡਲ ਦੇ ਮੀਤ ਪ੍ਰਧਾਨ ਭੂਸਨ ਘੜੈਲਾ, ਸਤੀਸ ਕੁਮਾਰ ਤੀਸਾ, ਬੋਬੀ ਤਾਜੋਕੇ, ਮਦਨ ਲਾਲ ਘੜੈਲਾ ਰਿੰਪੀ ਗਰਗ, ਅਸੋਕ ਮਿੱਤਲ, ਪ੍ਰੈਸ ਸਕੱਤਰ ਪ੍ਰਵੀਨ ਘੁੰਨਸ, ਰਿੰਕਾਂ ਘੂੰਨਸ, ਪ੍ਰਵੀਨ ਕੁਮਾਰ ਰੂੜੇਕੇ, ਦੀਪਕ, ਮੰਗੂ ਮੌੜ, ਵਕੀਲ ਬਦਰਾ, ਮਨੀਸ ਕੁਮਾਰ ਤਾਜੋਕੇ ਆਦਿ ਮੈਬਰ ਹਾਜ਼ਰ ਸਨ।