ਕਿਸਾਨ ਸੰਘਰਸ਼
ਅਸੀਂ ਪੁੱਤ ਕਿਸਾਨਾਂ ਦੇ, ਭਗਤ ਨਹੀਂ ਜੋਕਾਂ ਦੇ
ਲਾੲੇ ਧਰਨੇ ਸੜਕਾਂ ਤੇ, ਰੇਲਾਂ ਵੀ ਰੋਕਾਂਗੇ
ਸੈਂਟਰ ਦੀ ਮੰਜੀ ਨੂੰ, ਦਿੱਲੀ ਵਿੱਚ ਠੋਕਾਂਗੇ
ਅਸੀਂ ਪੁੱਤ ਕਿਸਾਨਾਂ ਦੇ , ਭਗਤ ਨਹੀਂ ਜੋਕਾਂ ਦੇ।
ਮਾਂਵਾਂ ਤੇ ਭੈਣਾਂ ਵੀ, ਧਰਨੇ ਤੇ ਆਈਆਂ ਨੇ
ਅੱਸੀ ਸਾਲੇ ਬਾਬਿਆਂ ਨੇ, ਕਰੀਆਂ ਅਗਵਾਈਆਂ ਨੇ
ਹੱਕ ਲੈਣ ਲਈ ਆਪਣੇ, ਬੱਚਾ ਬੱਚਾ ਝੋਕਾਂਗੇ
ਅਸੀਂ ਪੁੱਤ ਕਿਸਾਨਾਂ ਦੇ, ਭਗਤ———-
ਇਹ ਧਰਤੀ ਮਾਂ ਸਾਡੀ, ਫ਼ਸਲਾਂ ਵੀ ਸਾਡੀਆਂ ਨੇ
ਅਣਖਾਂ ਦੇ ਵਾਰਸ ਹਾਂ, ਜ਼ਮੀਰਾਂ ਵੀ ਜਾਗੀਆਂ ਨੇ
ਡਾਕੇ ਪੈਂਦੇ ਹੱਕਾਂ ਤੇ, ਹਿੱਕਾਂ ਤਾਣ ਕੇ ਰੋਕਾਂਗੇ
ਅਸੀਂ ਪੁੱਤ ਕਿਸਾਨਾਂ ਦੇ, ਭਗਤ———-
ਪਾਣੀ ਤੋਂ ਡਰਦੇ ਨਹੀਂ, ਮੂੰਹ ਮੋੜੇ ਤੋਪਾਂ ਦੇ
ਰੋਕਾਂ ਤੋਂ ਰੁਕਦੇ ਨਹੀਂ, ਦਿੱਲੀ ਵਿੱਚ ਗੜਕਾਂਗੇ
ਜੋਸ਼ ਜਾਗਿਆ ਬਹੁਤਾ ਹੈ, ਹੋਸ਼ਾਂ ਵੀ ਰੱਖਾਂਗੇ
ਅਸੀਂ ਪੁੱਤ ਕਿਸਾਨਾਂ ਦੇ, ਭਗਤ ———-
ਗੋਰੇ ਵੀ ਕੱਢੇ ਸੀ, ਕਾਲ਼ੇ ਵੀ ਕੱਢਾਂਗੇ
ਤੇਰੀ ਹੈਂਕੜ ਦਿੱਲੀਏ ਨੀ, ਅਸੀਂ ਭੰਨ ਕੇ ਛੱਡਾਂਗੇ
ਹੱਕ ਲਏ ਬਿਨਾਂ ਮੁੜਦੇ ਨਹੀਂ, ਝੰਡੇ ਜਿੱਤ ਦੇ ਗੱਡਾਂਗੇ
ਅਸੀਂ ਪੁੱਤ ਕਿਸਾਨਾਂ ਦੇ, ਭਗਤ ਨਹੀਂ ਜੋਕਾਂ ਦੇ
ਸੀ ਸੋਚ ਭਗਤ ਸਿੰਘ ਦੀ , ਜਿਵੇਂ ਕਿਹਾ ਸਰਾਭੇ ਨੇ
ਹੱਕ ਮੰਗਿਆਂ ਨਹੀਂ ਮਿਲਦੇ, ਪਾਉਣੇ ਪੈਂਦੇ ਦਾਬੇ ਨੇ
ਕਾਲ਼ੇ ਖੇਤੀ ਕਾਨੂੰਨਾਂ ਦਾ,ਫਾਸਤਾ ਹੀ ਵੱਢਾਂਗੇ।
ਅਸੀਂ ਪੁੱਤ ਕਿਸਾਨਾਂ ਦੇ, ਭਗਤ ਨਹੀਂ ਜੋਕਾਂ ਦੇ।
——-
ਸੈਂਟਰ ਦੀ ਮੰਜੀ ਨੂੰ, ਦਿੱਲੀ ਵਿੱਚ ਠੋਕਾਂਗੇ।
ਅਸੀਂ ਪੁੱਤ ਕਿਸਾਨਾਂ ਦੇ,
ਭਗਤ ਨਹੀਂ ਲਹੂ ਪੀਂਣੀਆਂ ਜੋਕਾਂ ਦੇ
ਕੁਲਬੀਰ ਸਿੰਘ ਲੈਕਚਰਾਰ
ਸੰਪਰਕ 9417285142
good