ਕਿਸਾਨ ਮੋਰਚੇ ਦੇ ਹੱਕ ਵਿੱਚ ਲੋਕ ਗਾਇਕ ਕਲਾ ਮੰਚ ਦੀ ਡੇਹਲੋਂ ਇਕਾਈ ਵੱਲੋ ਰੋਸ ਮਾਰਚ ਤੇ ਧਰਨਾ

ਚੰਡੀਗੜ (ਪ੍ਰੀਤਮ ਲੁਧਿਆਣਵੀ), 6 ਜਨਵਰੀ, 2021 : ਲੋਕ ਗਾਇਕ ਕਲਾ ਮੰਚ ਐਚ (ਰਜਿ.) ਇੰਟਰਨੈਸ਼ਨਲ ਦੀ ਡੇਹਲੋਂ ਇਕਾਈ ਵੱਲੋ ਕਿਸਾਨ ਮੋਰਚੇ ਦੇ ਹੱਕ ਵਿੱਚ ਡੇਹਲੋਂ ਚੌਂਕ ਤੋਂ ਲਹਿਰੇ ਟੋਲ ਪਲਾਜੇ ਉਤੇ ਲਗਾਤਾਰ ਜਾਰੀ ਧਰਨੇ ਤੱਕ ਇੱਕ ਸ਼ਾਂਤਮਈ ਰੋਸ ਮਾਰਚ ਡੇਹਲੋਂ ਇਕਾਈ ਦੇ ਪ੍ਰਧਾਨ ਦਾਰਾ ਘਵੱਦੀ ਦੀ ਅਗਵਾਈ ਵਿੱਚ ਕੀਤਾ ਗਿਆ। ਜਿਸ ਵਿੱਚ ਇਲਾਕੇ ਦੇ ਲੋਕਾਂ ਤੋਂ ਇਲਾਵਾ ਲੋਕ ਗਾਇਕ ਕਲਾ ਮੰਚ ਐਚ ਰਜਿ. ਇੰਟਰਨੈਸ਼ਨਲ ਦੇ ਕੌਮੀ ਪ੍ਰਧਾਨ ਹਾਕਮ ਬਖਤੜੀਵਾਲਾ ਵਾਲਾ, ਗਾਇਕ ਇੰਦਰਜੀਤ ਨਿੱਕੂ, ਮੰਚ ਦੇ ਚੇਅਰਮੈਨ ਨਿਰਮਲ ਸਿੰਘ ਨਿੰਮਾ ਸਰਪੰਚ ਡੇਹਲੋਂ, ਵਾਈਸ ਚੇਅਰਮੈਨ ਇੰਜੀ. ਅਵਤਾਰ ਸਿੰਘ ਸੋਹੀਆਂ, ਸਰਪਰਸਤ ਜਸਵੀਰ ਢਿੱਲੋਂ, ਗਾਇਕ ਮਲਕੀਤ ਮੰਗਾ, ਨਿਰਪਿੰਦਰ ਸਿੰਘ, ਗਾਇਕ ਗੁਰਦਾਸ ਕੈੜਾ, ਗਾਇਕ ਬਾਵਾਧਾਲੀਵਾਲ, ਗਾਇਕ ਜਗਪਾਲ ਸ਼ੇਰਾ, ਗਾਇਕ ਸੁਰਾਜ ਅਲੀ ਖਾਨ, ਗਾਇਕ ਲੱਖਾ ਡੇਹਲੋਂ, ਗਾਇਕਾ ਸਰਬਜੀਤ ਕੌਰ, ਗੀਤਕਾਰ ਦਰਸ਼ੀ ਬਾਬਰਪੁਰੀਆ, ਗੀਤਕਾਰ ਬਲਵਿੰਦਰ ਡਾਂਗੋ, ਗਾਇਕ ਨਿਸ਼ੀ ਘਲੋਟੀ, ਬਿੱਕਰ ਚਾਪੜੇ ਵਾਲਾ, ਗੁਰਪ੍ਰੀਤ ਸਿੰਘ, ਚੰਨਾ ਕੈਡ, ਸਰਪੰਚ ਰਾਜਵੀਰ ਚੁਪਕੀ, ਬੂਟਾ ਰਾਮਗੜ, ਰਣਜੋਧ ਸਿੰਘ ਘਵੱਦੀ, ਰਾਜ ਫੈਜਗੜੀਆ, ਬਿਕਰਮਜੀਤ ਦੇਵਗਨ, ਰੂਪੀ ਰਛੀਨ ਪ੍ਰੈਸ ਸਕੱਤਰ, ਕਰਨੈਲ ਸਿੰਘ ਪ੍ਰੈਸ ਸਕੱਤਰ ਮੰਡੀ ਆਦਿ ਤਂੋ ਇਲਾਵਾ ਡੇਹਲੋਂ ਪਿੰਡ ਦੀ ਸਾਰੀ ਪੰਚਾਇਤ, ਡੇਹਲੋਂ ਮਾਰਕੀਟ ਦੇ ਪਧਾਨ, ਮਨਦੀਪ ਜਵੰਦਾ, ਪਰਮਜੀਤ ਸਿੰਘ ਨੀਟੂ ਸਤਾਜ ਪੈਲਿਸ, ਬਚਿੱਤਰ ਸਿੰਘ ਸਾਇਆਂ, ਮਨਦੀਪ ਸਿੰਘ ਗਰੈਂਡ ਹੋਟਲ, ਸਤਵੰਤ ਬਦੇਸਾ ਦੁੱਗਰੀ, ਮਨਜੀਤ ਸਿੰਘ ਡੇਹਲੋਂ, ਗਾਇਕ ਦੀਪ ਡੇਹਲੋਂ, ਕੁਲਦੀਪ ਸਿੰਘਖੰਡੂਰੀਆ, ਦਰਸ਼ਨ ਸਿੰਘ ਡੇਹਲੋਂ, ਸ਼ਾਮ ਸਿੰਘ ਪਨੈਚ ਉਚੇਚੇ ਤੌਰ ਤੇ ਸ਼ਾਮਲ ਹੋਏ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੰਚ ਦੇ ਵਾਈਸ ਚੇਅਰਮੈਨ ਇੰਜੀ. ਅਵਤਾਰ ਸਿੰਘ ਸੋਹੀਆਂ ਨੇ ਦੱਸਿਆ ਕਿ ਰੋਸ ਮਾਰਚ ਧਰਨੇ ਤੇ ਪਹੁੰਚਕੇ ਸਾਰੇ ਕਲਾਕਾਰ ਵੀਰਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਹੇ ਲਗਾਤਾਰ ਧਰਨੇ ਤੇ ਬੈਠੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਦੇ ਖੇਤੀ ਬਿੱਲ ਰੱਦ ਨਾ ਕਰਨ ਲਈ ਅੜੀਅਲ ਵਤੀਰੇ ਦੀ ਪੁਰਜੋਰ ਨਿੰਦਾ ਕੀਤੀ। ਸਰਕਾਰਖਿਲਾਫ ਨਾਹਰੇਬਾਜੀ ਵੀ ਕੀਤੀ ਅਤੇ ਕਿਹਾ ਕਿ ਅਗਰ ਕੇਂਦਰ ਸਰਕਾਰ ਕਾਲੇ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕਲਾਕਾਰਾਂ ਦਾ ਸੰਘਰਸ਼ ਵੀ ਜਾਰੀ ਰਹੇਗਾ।