ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਸਬੰਧੀ ਕਿਤਾਬ ਛਾਪਣ ਦਾ ਫੈਸਲਾ।
ਬਰਨਾਲਾ 19, ਦਸੰਬਰ (ਚੰਡਿਹੋਕ), ਲਿਖਾਰੀ ਸਭਾ (ਰਜਿਸਟਰਡ) ਬਰਨਾਲਾ ਦੀ ਇਕਤਰਤਾ ਸਭਾ ਦੇ ਕਾਰਜਕਾਰੀ ਪ੍ਰਧਾਨ ਡਾ. ਜੋਗਿੰਦਰ ਸਿੰਘ ਨਿਰਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਵਿਚ ਸ਼ਹੀਦ ਹੋਏ ਸੰਤ ਰਾਮ ਸਿੰਘ ਸਿੰਗੜਾ ਅਤੇ ਹੋਰ ਮਰਦ, ਔਰਤਾਂ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕੀਤਾ ਅਤੇ ਫੈਸਲਾ ਕੀਤਾ ਕਿ ਅੰਦੋਲਨ ਦੌਰਾਨ ਸ਼ਹੀਦਾਂ ਬਾਰੇ ਇਕ ਕਿਤਾਬ ਛਾਪੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕਤੱਰ ਸਾਗਰ ਸਿੰਘ ਸਾਗਰ ਨੇ ਦੱਸਿਆ ਕਿ ਇਸ ਕਾਰਜ ਲਈ ਸ਼੍ਰੀ ਤੇਜਾ ਸਿੰਘ ਤਿਲਕ ਦੀ ਡਿਊਟੀ ਲਗਾਈ ਗਈ ਹੈ ਜਦੋਂ ਕਿ ਹੋਰ ਮੈਂਬਰ ਅਤੇ ਸਜੱਣ ਸਹਿਯੋਗ ਦੇਣਗੇ। ਪੁਸਤਕ ਵਿਚ ਵਿਛੜ ਚੁੱਕੇ ਸਾਥੀਆਂ ਦੀ ਫੋਟੋ ਅਤੇ ਹੋਰ ਵੇਰਵਾ ਸ਼ਾਮਲ ਕੀਤਾ ਜਾਵੇਗਾ।
ਸਭਾ ਦੇ ਪ੍ਰਧਾਨ ਜਗੀਰ ਸਿੰਘ ਜਗਤਾਰ ਨੇ ਸਮੂਹ ਕਿਸਾਨ ਜਥੇਬੰਦੀਆਂ ਅਤੇ ਸਬੰਧਤ ਆਗੂਆਂ/ਪਰਿਵਾਰ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਅੰਦੋਲਨ ਦੌਰਾਨ ਵਿਛੜੇ ਸੰਗਰਾਮੀਆਂ ਦੀ ਪਾਸਪੋਰਟ ਫੋਟੋ ਅਤੇ ਹੋਰ ਵੇਰਵਾ ਪਹਿਲ ਦੇ ਅਧਾਰ ਤੇ ਸਭਾ ਦੇ ਖਜਾਨਚੀ ਰਾਹੁਲ ਰੁਪਾਲ ਅਤੇ ਡਾ. ਜੋਗਿਦਰ ਸਿੰਘ ਨਿਰਾਲਾ ਪਾਸ ਪਹੁੰਚਾਉਣ। ਸਮਗਰੀ ਭੇਜਣ ਲਈ ਮੋਬਾਇਲ ਨੰਬਰ 79-737-06245 ਤੇ ਸੰਪਰਕ ਕਰ ਸਕਦੇ ਹਨ।
ਮੀਟਿੰਗ ਵਿਚ ਡਾ. ਰਾਹੁਲ ਰੁਪਾਲ, ਡਾ. ਤੇਜਾ ਸਿੰਘ ਤਿਲਕ, ਰਜਿੰਦਰ ਸ਼ੌਂਕੀ, ਤੇਜਿੰਦਰ ਚੰਡਿਹੋਕ, ਮੇਜਰ ਸਿੰਘ ਸਹੋਰ, ਗਮਦੂਰ ਸਿੰਘ ਰੰਗੀਲਾ, ਚਤਿੰਦਰ ਰੁਪਾਲ ਅਤੇ ਕੰਵਰਜੀਤ ਭੱਠਲ ਆਦਿ ਹਾਜਰ ਸਨ।