ਕਿਸਾਨੀ ਸੰਘਰਸ਼ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਪਵੇਗਾ :ਸਰਪੰਚ ਹਰਲਾਲ ਸਿੰਘ ਲਾਲੀ

ਚਾਉਕੇ,22 ਦਸੰਬਰ( ਭੂਸ਼ਨ ਘੜੈਲਾ):-ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਵਿਰੁੱਧ ਇੱਕ ਮੰਚ ਤੇ ਖੜ੍ਹੇ ਵੱਖ ਵੱਖ ਸੂਬਿਆਂ ਦੇ ਲੋਕਾਂ ਅੱਗੇ ਕੇਂਦਰ ਸਰਕਾਰ ਨੂੰ ਆਖ਼ਰ ਹਾਰ ਮੰਨਣੀ ਪਵੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਹਰਲਾਲ ਸਿੰਘ ਬੁਰਜ ਮਾਨਸ਼ਾਹੀਆ ਨੇ ਕਰਦਿਆਂ ਕਿਹਾ,ਉਨ੍ਹਾਂ ਆਖਿਆ ਬੇਸ਼ੱਕ ਭਾਰਤ ਅੰਦਰ ਬਹੁਤ ਸਾਰੇ ਸੰਘਰਸ਼ ਹੋਏ ਹੋਣਗੇ ਪਰ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਅਤੇ ਵੱਖੋ ਵੱਖ ਸੂਬਿਆਂ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਨਿਵੇਕਲੀ ਕਿਸਮ ਦਾ ਨਜ਼ਰ ਆ ਰਿਹਾ ਕਿਉਂਕਿ ਇਸ ਸੰਘਰਸ਼ ਦੌਰਾਨ ਹਿੰਦੂ ਮੁਸਲਿਮ ਸਿੱਖ ਇਸਾਈ ਸਮੇਤ ਸਭ ਧਰਮਾਂ ਦਾ ਸਮਰਥਨ ਹਾਸਲ ਹੋ ਚੁੱਕਾ ਹੈ।ਸਰਪੰਚ ਹਰਲਾਲ ਸਿੰਘ ਲਾਲੀ ਨੇ ਕਿਹਾ ਕਿ ਅਸੀਂ ਇਕ ਗੱਲੋਂ ਰੱਬ ਦਾ ਸ਼ੁਕਰ ਗੁਜ਼ਾਰਦੇ ਹਾਂ ਜਿਨ੍ਹਾਂ ਨੇ ਸਾਡੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕ ਮੰਚ ਤੇ ਮੁੜ ਤੋਂ ਇਕੱਠਾ ਕਰ ਦਿੱਤਾ ਹੈ ਅਤੇ ਸਾਡੀ ਭਾਈਚਾਰਕ ਸਾਂਝ ਫਿਰ ਤੋਂ ਕਾਇਮ ਹੋ ਰਹੀ ਹੈ ।ਇਸ ਮੌਕੇ ਸਰਪੰਚ ਲਾਲੀ ਨੇ ਕੇਂਦਰ ਸਰਕਾਰ ਤੋ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਜਿੱਥੇ ਸਮੁੱਚੇ ਦੇਸ਼ ਦੇ ਲੋਕ ਖੜ੍ਹੇ ਹੋ ਜਾਣ ਉੱਥੇ ਜਿੱਤ ਯਕੀਨੀ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਨੇ ਸਾਰੇ ਲੋਕਾਂ ਨੂੰ ਇੱਕ ਕਰ ਦਿੱਤਾ ਹੈ ਲੋਕ ਧਰਮਾਂ ਜਾਤਾਂ ਨੂੰ ਭੁੱਲ ਕੇ ਇਸ ਸੰਘਰਸ਼ ਵਿਚ ਆਪਣਾ ਆਪਣਾ ਯੋਗਦਾਨ ਪਾ ਰਹੇ ਹਨ ।ਉਨ੍ਹਾਂ ਕਿਹਾ ਕਿ ਸੰਘਰਸ਼ ਹੁਣ ਪੂਰੇ ਦੇਸ਼ ਦੇ ਲੋਕਾਂ ਦਾ ਸੰਘਰਸ਼ ਬਣ ਚੁੱਕਿਆ ਹੈ ਇਸ ਅੱਗੇ ਕੇਂਦਰ ਦੀ ਮੋਦੀ ਸਰਕਾਰ ਨੂੰ ਝੁਕਣਾ ਪਵੇਗਾ ।