ਕਿਸਾਨਾਂ ਅਤੇ ਪਟਵਾਰੀਆਂ ਦਾ ਨਹੁੰ ਮਾਸ ਦਾ ਰਿਸ਼ਤਾ ਪਟਵਾਰ ਵਲੋਂ ਕਿਸਾਨੀ ਸੰਘਰਸ਼ ਨੂੰ ਭਰਪੂਰ ਸਮਰਥਨ-: ਪਟਵਾਰੀ ਯੂਨੀਅਨ
ਤਪਾ ਮੰਡੀ 14 ਦਸੰਬਰ(ਭੂਸ਼ਨ ਘੜੈਲਾ)- ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਸਮੂਹ ਪਟਵਾਰੀ ਅਤੇ ਕਾਨੂੰਨਗੋ ਨੇ ਕਿਸਾਨ ਸੰਘਰਸ ਨੂੰ ਸਮਰਥਨ ਦਿੰਦਿਆਂ ਜ਼ਿਲਾ ਪੱਧਰੀ ਧਰਨੇ ‘ਚ ਰਵਾਨਾ ਹੋਏ। ਰਵਾਨਾ ਹੋਣ ਸਮੇਂ ਪਟਵਾਰ ਯੂਨੀਅਨ ਦੀ ਇਕਾਈ ਤਪਾ ਤਹਿਸੀਲ ਦੇ ਪ੍ਰਧਾਨ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀਬਾੜੀ ਕਾਲੇ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ 20 ਦਿਨਾਂ ਤੋਂ ਦਿੱਲੀ ਦੀਆਂ ਜੂਹਾਂ ਤੇ ਕੜਾਕੇ ਦੀ ਠੰਢ ‘ਚ ਖੁੱਲੇ ਆਸਮਾਨ ਹੇਠਾਂ ਸੰਘਰਸ਼ ਲੜ ਰਹੇ ਕਿਸਾਨਾਂ ਦੀ ਆਵਾਜ਼ ਨੂੰ ਹੋਰ ਵਧੇਰੇ ਬੁਲੰਦ ਕਰਨ ਲਈ ਕਿਸਾਨਾਂ,ਉਨਾਂ ਦੇ ਪਰਿਵਾਰਾਂ ਅਤੇ ਹਮਾਇਤੀਆਂ ‘ਚ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਹੈ,ਕਿਸਾਨਾਂ ਦੇ ਸੰਘਰਸ਼ ‘ਚ ਹੁਣ ਬਿਨਾਂ ਬਿੱਲ ਰੱਦ ਕਰਵਾਉਣ ਤੋਂ ਕਿਸੇ ਵੀ ਹਾਲਤ ‘ਚ ਪਿੱਛੇ ਹਟਣਾ ਮਨਜ਼ੂਰ ਨਹੀਂ। ਉਨਾ ਕਿਹਾ ਕਿ ਕਿਸਾਨਾਂ ਅਤੇ ਪਟਵਾਰੀਆਂ ਦਾ ਨਹੁੰ ਮਾਸ ਦਾ ਰਿਸ਼ਤਾ ਹੁੰਦਾ ਹੈ, ਅਸੀ ਹਮੇਸਾਂ ਦੁਖ ਸੁੱਖ ਦੇ ਭਾਈਵਾਲ ਹੁੰਦੇ ਹਾਂ। ਇਸ ਮੌਕੇ ਦਰਸ਼ਨ ਸਿੰਘ ਖਜਾਨਚੀ,ਜਤਿੰਦਰ ਕੁਮਾਰ ਜਨਰਲ ਸਕੱਤਰ,ਤੇਜ ਕੁਮਾਰ ਪਟਵਾਰੀ ਗੁਰਵਿੰਦਰ ਸਿੰਘ,ਤੇਜ ਕੁਮਾਰ,ਸੰਦੀਪ ਕੁਮਾਰ ਪਟਵਾਰੀ,ਰਾਜਵੀਰ ਪਟਵਾਰੀ ,ਗੁਰਸੇਵਕ ਕਾਨੂੰਨਗੋ,ਸੁਖਵਿੰਦਰ ਸਿੰਘ ਕਾਨੂੰਗੋ,ਪਰਮਜੀਤ ਸਿੰਘ ਕਾਨੂੰਨਗੋ,ਇਕਬਾਲ ਪਟਵਾਰੀ,ਰਮੇਸ ਪਟਵਾਰੀ,ਜਗਸੀਰ ਪਟਵਾਰੀ,ਗੁਰਚਰਨ ਸਿੰਘ ਕਾਨੂੰਗੋ ਤਪਾ ਆਦਿ ਹਾਜਰ ਸਨ।