“ਕਿਰਤੀਆਂ ਦਾ ਏਕਾ”
ਤਿਹੱਤਰ ਸਾਲ ਲੋਕੋਂ ਬੀਤ ਗਏ,
ਜਦ ਸਾਡਾ ਵਤਨ ਅਜ਼ਾਦ ਹੋਇਆ ਸੀ।
ਮੁਲਕ ਸਾਡਾ ਕਰ ਗਿਆ ਬਹੁਤ ਤਰੱਕੀ,
ਕਿਰਤੀ ਕਿਸਾਨ ਵਿਚਾਰਾ ਬਰਬਾਦ ਹੋਇਆ ਸੀ।
ਵੱਡੇ ਵੱਡੇ ਬੁੱਤ ਸੀ ਗੲੇ ਉਸਾਰੇ,
ਡੇਰਾ ਮਜ਼੍ਹਬਾਂ ਦਾ ਅਬਾਦ ਹੋਇਆ ਸੀ।
ਸਾਡੇ ਸ਼ਹੀਦਾਂ ਤੇ ਗੁਰੂਆਂ ਦੇ ਸੀ ਜੋ ਸੁਪਨੇ,
ਨਹੀਂ ਉਹ ਕਦੇ ਪੂਰਾ ਖ਼ਾਬ ਹੋਇਆ ਸੀ।
ਪੜ੍ਹ ਲਿਖ ਕੇ ਜਵਾਨੀ ਵੀ ਫਿਰੇਂ ਵਿਹਲੀ,
ਅਨਪੜ੍ਹ ਨੇਤਾ ਨਵਾਬ ਹੋਇਆ ਸੀ।
ਭਾਗੋਆਂ ਦਾ ਸਦਾ ਰਹੇ ਢਿੱਡ ਭਰਦੇ,
ਲਾਲੋਆਂ ਦਾ ਨਾ ਕਦੇ ਹਿਸਾਬ ਹੋਇਆ ਸੀ।
ਨਹੀਂ ਪਿਆ ਕਿਰਤੀਆਂ ਦੀ ਕਿਰਤ ਦਾ ਮੁੱਲ,
ਸਾਡੇ ਨੇਤਾ ਦਾ ਦੂਣਾ ਤਾਬ ਹੋਇਆ ਸੀ।
“ਲਹਿਰੀ” ਕੀ ਦੋਸ਼ ਦੇਈਏ ਹਾਕਮਾਂ ਨੂੰ,
ਸਾਡਾ ਆਪਣਾ ਹੀ ਖਾਨਾ ਖ਼ਰਾਬ ਹੋਇਆ ਸੀ।
ਹੁਣ ਆ ਗੲੀ ਕਿਰਤੀਆਂ ਨੂੰ ਸਮਝ ਲੋਕੋ,
ਕਿ ਨਹੀਂ ਸਾਨੂੰ ਚੰਗਾ ਕੋਈ ਲਾਭ ਹੋਇਆ ਸੀ।
ਹੱਟਣਗੇ ਮੋਦੀ ਨਾਲ ਹੁਣ ਦੋ ਹੱਥ ਕਰਕੇ,
ਕਿਰਤੀਆਂ ਦਾ ਏਕਾ ਜ਼ਿੰਦਾਬਾਦ ਹੋਇਆ ਜੀ।
ਦੂਰ ਕੀਤੀ ਸਾਰਿਆਂ ਦਿਲਾਂ ਵਿੱਚੋ ਦੂਜ਼ ਤੇ ਦੁਵੈਤ,
ਦਿੱਲੀ ਵਿੱਚ ਏਕੇ ਦਾ ਡੇਰਾ ਅਬਾਦ ਹੋਇਆ ਜੀ।
ਬਲਬੀਰ ਸਿੰਘ ਲਹਿਰੀ।
ਪਿੰਡ ਮੀਆਂ ਪੁਰ।
ਜ਼ਿਲ੍ਹਾ ਤਰਨ ਤਾਰਨ।
9815467002