ਕਵਿਤਾ
ਸਰਨਜੀਤ ਕੌਰ ਅਨਹਦ
ਕਿਰਤੀ ਕਿਸਾਨ
ਸੁਣ ਦਿੱਲੀਏ…
ਐਵੇਂ ਨਾ
ਵੰਗਾਰ ਸਾਨੂੰ
ਕੀ ਦੱਸੀਏ ਤੈਨੂੰ…?
ਅਸੀਂ ਤਾਂ
ਸਬਰਾਂ ਦੇ ਘੁੱਟ
ਪੀ ਕੇ ਬੈਠੇ ਆਂ…
ਛੱਡ ਆਏ
ਘਰ-ਬਾਰ ਹੁਣ
ਖੋਹਣ ਲਈ
ਹੱਕ ਆਪਣਾ
ਤੇਰੀ ਹਿੱਕ ਤੇ
ਟੱਬਰਾਂ ਸਣੇ
ਆਣ ਬੈਠੇ ਆਂ…
ਨਹੀਂ ਡਰਦੇ
ਸੁੱਕੇ ਪੱਤਿਆਂ ਤੋਂ
ਪਈ ਲੋੜ ਤਾਂਪੁਟਾਂਗੇ ਜੜ੍ਹਾਂ ਤੇਰੀਆਂ
ਭਾਵੇਂ
ਕਬਰਾਂ ਆਪਣੀਆਂ ਵੀ
ਪੁੱਟ ਕੇ ਬੈਠੇ ਆਂ…
ਜਿਹੜੇ ਕੁਫਰ ਤੂੰ
ਤੋਲ ਰਹੀ
ਨਫਰਤ ਦਾ ਜ਼ਹਿਰ
ਘੋਲ ਰਹੀ
ਅੰਗੂਠਾ ਦੇ ਗਲ’ਚ ਤੇਰੇ
ਖਬਰਾਂ ਸੱਚੀਆਂ
ਲਾਉਣ ਨੂੰ ਬੈਠੇ ਆਂ…
ਅੱਥਰੂ ਗੈਸ
ਪਾਣੀ ਦੀਆਂ ਬੌਛਾਰਾਂ
ਸਰਦ ਹਵਾਵਾਂ
ਕੁਝ ਨਾ ਵਿਗਾੜ
ਸਕਦੀਆਂ ਸਾਡਾ
ਘਬਰਾ ਨਾ ਤੂੰ
ਕਰ ਹੌਂਸਲੇ
ਬੁਲੰਦ ਬੈਠੇ ਆਂ…
ਨਾ ਸੋਚੀਂ
ਜ਼ੁਲਮੀ ਹਨੇਰੀ ਬਣ
ਖੇਤਾਂ ਸਣੇ ਉਜਾੜੇਂਗੀ ਸਾਨੂੰ
ਹਿਸਾਬ ਕਰਨ ਤੇਰੇ
ਜ਼ਬਰਾਂ ਦਾ ਅਸੀਂ
ਕਿਰਤੀ ਕਿਸਾਨ
ਮੁਹਰੇ ਬੈਠੇ ਆਂ…
good