ਕਰ ਲਓ ਘਿਉ ਨੂੰ ਭਾਂਡਾ!

ਪੂਰੇ ਦਸ ਦਿਨਾਂ ਬਾਅਦ ਦਿੱਲੀ ਧਰਨਿਆਂ ਤੋਂ ਪਿੰਡ ਮੁੜੇ ਬਾਬੇ ਬਚਿੱਤਰ ਸਿਉਂ ਨੇ ਚਾਹ ਵਾਲੀ ਬਾਟੀ ਵਗਾਹ ਮਾਰੀ । ਪਤਨੀ ਨੂੰ ਅਖੇ ਤੂੰ ਚਾਹ ਸਵਾਦ ਨੀਂ ਬਣਾਈ।ਬੇਬੇ ਪਰਸਿੰਨ ਕੌਰ ਆਹਦੀ ਹੋਰ ਮੈਂ ਬੱਕਲ਼ੀਆਂ ਪਾ ਦਿਆਂ ਚਾਹ ‘ਚ, ਜਿਹੋ ਜਿਹੀ ਰੋਜ ਬਣਾਉਂਨੀ ਆ ਉਵੇਂ ਅੱਜ ਬਣਾਈ ਹੈ ।ਗੱਲ ਖੁੱਲ੍ਹੀ ਤਾਂ ਪਤਾ ਚੱਲਿਆ ਬਾਬਾ ਬਚਿੱਤਰ ਸਿਉਂ ਦਿੱਲੀ ਦੇ ਸਿੰਘੂ ਬਾਰਡਰ ‘ਤੇ ਰੋਜ ਮਸਾਲੇ ਵਾਲੀ ਚਾਹ,ਮਖਿਆਲ਼ ਵਾਲਾ ਦੁੱਧ,ਮੂੰਗਫਲੀ ਦੀ ਥਾਂ ਕਾਜੂ ਬਦਾਮ , ਖੋਏ ਦੀਆਂ ਪਿੰਨੀਆਂ, ਸੰਘਣੀ ਖੀਰ ਛਕਦਾ ਰਿਹੈ । ਬੇਬੇ ਪਰਸਿੰਨੀ ਦੀ ਕੁਣੱਖੀ ਝਾਕਣੀ ਦਾ ਜਵਾਬ ਦਿੰਦਿਆਂ ਉੱਚੀ ਦੇਣੇ ਬੋਲ ਕੇ ਬਾਬਾ ਬਚਿੱਤਰ ਆਹਦਾ ਮੈਂ ਪਰਸੋਂ ਫਿਰ ਦਿੱਲੀ ਜਾਊਂ ਜੇ ਕੋਈ ਟੱਬਰ ਦਾ ਜ਼ਰੂਰੀ ਕੰਮ ਹੈ ਤਾਂ ਕੱਲ੍ਹ ਨੂੰ ਦੱਸ ਦਿਓ ਤੜਕੇ , ਫਿਰ ਨਾ ਕਿਹੋ ਬੁੜਾ ਬਿਨਾਂ ਦੱਸੇ ਦਿੱਲੀ ਜਾ ਵੜਿਆ।ਬੇਬੇ ਪਰਸਿੰਨੀ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਮੈਂ ਵੀ ਚੱਲੂੰ ਤੇਰੇ ਨਾਲ ਦਿੱਲੀ ਕਿਹੜਾ ਤੇਰੇ ਪਿਉ ਦੀ ਹੈ?🥰🥰