ਐਸ.ਏ.ਐਸ. ਨਗਰ ਪੁਲਿਸ ਨੂੰ ਨਸਾ ਤਸਕਰੀ ਦੀ ਰੋਕਥਾਮ ਵਿੱਚ ਮਿਲੀ ਭਾਰੀ ਸਫਲਤਾ

ਐਸ.ਏ.ਐਸ ਨਗਰ, 09 ਜਨਵਰੀ (ਸੌਰਭ ਕਾਂਤ) ਸ੍ਰੀ ਸਤਿੰਦਰ ਸਿੰਘ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲਾ ਐਸ.ਏ.ਐਸ. ਨਗਰ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਵਿਚ ਨਸਾ ਤਸਕਰੀ ਦੀ ਰੋਕਥਾਮ ਸਬੰਧੀ ਦਿੱਤੀਆ ਹਦਾਇਤਾਂ ਅਨੁਸਾਰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਡਾਕਟਰ ਰਵਜੋਤ ਕੌਰ ਗਰੇਵਾਲ ਆਈ.ਪੀ.ਐਸ. ਕਪਤਾਨ ਪੁਲਿਸ ਦਿਹਾਤੀ, ਸ੍ਰੀ ਗੁਰਬਖਸੀਸ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਰਕਲ ਡੇਰਾਬਸੀ ਦੀ ਯੋਗ ਰਹਿਨੁਮਾਈ ਹੇਠ ਇੰਸਪੈਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਲਾਲੜੂ ਦੀ ਨਿਗਰਾਨੀ ਅਧੀਨ ਥਾਣਾ ਲਾਲੜੂ ਦੀ ਪੁਲਿਸ ਪਾਰਟੀ ਵੱਲੋਂ ਮਿਤੀ 08.01.2021 ਨੂੰ ਦੋਰਾਨੇ ਨਾਕਾਬੰਦੀ ਮੇਨ ਹਾਈਵੇ ਝਰਮੜੀ ਸਿਵ ਮੰਦਿਰ ਪਾਸੇ ਦੋ ਵਿਅਕਤੀ ਕਮਲਦੇਵ ਘਾਤਰੀ ਪੁੱਤਰ ਨਰ ਬਹਾਦੁਰ ਵਾਸੀ ਕੋਹਲਪੁਰ ਨਗਰ ਪਾਲਿਕਾ ਜ਼ਿਲਾ ਬਾਂਕੇ ਨੇਪਾਲ ਤੇ ਪਰਮੋਦ ਜੰਗ ਸਾਹ ਪੁੱਤਰ ਦੀਪੇਂਦਰ ਜੰਗ ਸਾਹ ਵਾਸੀ ਅਥਬੀਸ ਕੋਟ ਜ਼ਿਲਾ ਰੁਕੁਮ ਨੇਪਾਲ ਨੂੰ ਸੱਕ ਤੇ ਕਾਬੂ ਕੀਤਾ ਗਿਆ ਸੀ। ਜਿਨਾਂ ਪਾਸ ਨਸੀਲੀ ਵਸਤੂ ਹੋਣ ਦਾ ਸੱਕ ਹੋਣ ਤੋਂ ਤਲਾਸੀ ਲਈ ਮੌਕਾ ਪਰ ਸ੍ਰੀ ਰੁਪਿੰਦਰਜੀਤ ਸਿੰਘ ਡੀ ਐਸ ਪੀ, ਪੀ ਬੀ ਆਈ ਐਨ ਡੀ ਪੀ ਐੱਸ ਜ਼ਿਲਾ ਐਸ.ਏ.ਐਸ ਨਗਰ ਨੂੰ ਬੁਲਾਇਆ ਗਿਆ ਜਿਨਾਂ ਦੀ ਹਾਜਰੀ ਵਿਚ ਉਕਤ ਵਿਅਕਤੀਆਂ ਦੇ ਬੈਗਾ ਦੀ ਤਲਾਸੀ ਲੈਣ ਤੋਂ ਕਮਲਦੇਵ ਘਾਤਰੀ ਉਕਤ ਦੋ ਕਬਜੇ ਵਾਲੇ ਬੈਗ ਵਿਚੋ 2 ਕਿਲੋਗ੍ਰਾਮ ਅਫੀਮ , 9.5 ਕਿਲੋਗਰਾਮ ਚਰਸ, ਪਰਮੋਦ ਜੰਗ ਸਾਹ ਦੇ ਕਬਜੇ ਵਾਲੇ ਬੈਗ ਵਿਚੋਂ 16000, 900 ਅਤੇ 75 ਨਸੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ।
ਦੋਨਾਂ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 9 ਮਿਤੀ 08/1/2021, ਅ/ਧ 18/20/22/85 ਐਨ.ਡੀ.ਪੀ.ਐਸ. ਐਕਟ ਥਾਣਾ ਲਾਲੜੂ ਦਰਜ ਰਜਿਸਟਰ ਕਰਕੇ ਦੋਵੇ ਵਿਅਕਤੀਆਂ ਨੂੰ ਮੁਕੱਦਮਾ ਦਰਜ ਕਰਕੇ ਗਿ੍ਰਫਤਾਰ ਕੀਤਾ ਗਿਆ। ਗਿ੍ਰਫਤਾਰ ਦੋਸੀਆਨ ਨੂੰ ਮਿਤੀ 09/1/2021 ਨੂੰ ਮਾਨਯੋਗ ਅਦਾਲਤ ਸ੍ਰੀ ਜਗਮੀਤ ਸਿੰਘ, ਪੀ.ਸੀ.ਐਸ, ਜੇ.ਐਮ.ਆਈ.ਸੀ. ਸਬ ਡਵੀਜਨ ਡੇਰਾਬੱਸੀ ਦੀ ਅਦਾਲਤ ਵਿਚ ਪੇਸ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਦੋਸੀਆਨ ਨੇ ਆਪਣੀ ਪੁੱਛ ਗਿੱਛ ਵਿੱਚ ਦੱਸਿਆ ਹੈ ਕਿ ਉਹ ਨੇਪਾਲ ਤੋਂ ਅਫੀਮ ਅਤੇ ਚਰਸ ਲਿਆ ਕੇ ਸਿਮਲਾ ਅਤੇ ਮੈਡੀਕਲ ਨਸਾ ਸੋਲਨ ਹਿਮਾਚਲ ਪ੍ਰਦੇਸ ਵਿਖੇ ਵੇਚਦੇ ਸਨ।