ਉਘੀ ਗੀਤਕਾਰਾ ਸਿਮਰਨ ਧੁੱਗਾ, ‘‘ਜੱਟੀ ਡੌਲ ਬਾਰਬੀ” ਨਾਲ ਖੂਬ ਚਰਚਾ ਵਿਚ

ਚੰਡੀਗੜ (ਪ੍ਰੀਤਮ ਲੁਧਿਆਣਵੀ), 8 ਜਨਵਰੀ, 2021 : ਸਾਹਿਤਕ ਤੇ ਸੱਭਿਆਚਾਰਕ ਹਲਕਿਆਂ ਦੀ ਜਾਣੀ-ਪਛਾਣੀ ਮੁਟਿਆਰ ਗੀਤਕਾਰਾ ਸਿਮਰਨ ਧੁੱਗਾ ਅੱਜ ਕੱਲ ਆਪਣੇ ਨਵੇਂ ਗੀਤ ‘‘ਜੱਟੀ ਡੌਲ ਬਾਰਬੀ” ਨਾਲ ਖੂਬ ਚਰਚਾ ਵਿਚ ਹੈ। ਧੁੱਗਾ ਦਾ ਇਹ ਗੀਤ ਪੀ. ਟੀ. ਸੀ. ਪੰਜਾਬੀ ਦੇ ਨਵੇਂ ਸਾਲ 2021 ਦੇ ਪਰੋਗਰਾਮ ਵਿੱਚ ਰਿਲੀਜ ਹੋਇਆ ਹੈ, ਜਿਸ ਨੂੰ ਕਿ ਪੰਜਾਬ ਦੀ ਚਰਚਿਤ ਗਾਇਕਾ ਸਿਮਰਨ ਸਿੰਮੀ ਵਲੋ ਉਤਨੀ ਹੀ ਰੂਹ ਨਾਲ ਗਾਇਆ ਗਿਆ ਹੈ, ਜਿੰਨੀ ਰੂਹ ਨਾਲ ਗੀਤਕਾਰਾਂ ਨੇ ਇਸ ਨੂੰ ਦਿਲ ਟੁੰਬਵੀਂ ਸ਼ਬਦਾਲਵੀ ਵਿਚ ਸ਼ਿੰਗਾਇਆ ਹੈ। ਜ਼ਿਕਰ ਯੋਗ ਹੈ ਕਿ ਕਲਾਕਾਰਾਂ ਦਾ ਗੜ ਵਜੋਂ ਜਾਣੇ ਜਾਂਦੇ ਸ਼ਹਿਰ ਲੁਧਿਆਣਾ ਦੇ ਸਿਵਿਲ ਲਾਈਨ ਵਿਚ ਇਸ ਵਕਤ ਡੇਰੇ ਲਾਈ ਬੈਠੀ ਸਿਮਰਨ ਧੁੱਗਾ (9878912931) ਹੁਣ ਤੱਕ ਸਾਫ- ਸੁਥਰੀ ਸ਼ਬਦਾਵਲੀ ਵਾਲੇ ਗੀਤ ਹੀ ਮਾਂ- ਬੋਲੀ ਪੰਜਾਬੀ ਨੂੰ ਸਮਰਪਿਤ ਕਰਦੀ ਰਹੀ ਹੈ। ਜਿਨਾਂ ਵਿਚ, ‘‘ਕਾਲਜ ਦੀਆਂ ਯਾਦਾਂ”, ‘‘ਗਰੀਨ ਪੱਗ ਵਾਲਾ ਗੱਭਰੂ”, ‘‘ਚਰਖਾ” ਤੇ ‘‘ਸਰਦਾਰ ਜੀ” ਆਦਿ ਉਸਦੇ ਗੀਤਾਂ ਨੂੰ ਸਰੋਤਿਆਂ ਵਲੋ ਐਸਾ ਭਰਵਾਂ ਪਿਆਰ ਤੇ ਸਤਿਕਾਰ ਮਿਲਿਆ ਕਿ ਧੁੱਗਾ ਵੀ ਗੀਤਕਾਰਾਂ ਦੀ ਕਤਾਰ ਵਿੱਚ ਸ਼ਾਮਿਲ ਹੋ ਗਈ। ਉਸ ਦਾ ਕਹਿਣ ਹੈ, ਕਿ ਉਹ ਅੱਗੋਂ ਵੀ ਮਾਂ ਬੋਲੀ ਪੰਜਾਬੀ ਦੀ ਸੇਵਾ ਨਿਰਸੁਆਰਥ ਕਰਕੇ ਸਰੋਤਿਆਂ ਦੇ ਦਿਲਾਂ ਵਿਚ ਖਾਸ ਜਗਾ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕਰਦੀ ਰਵੇਗੀ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਉਸ ਕਿਹਾ :-
‘‘ਕੱਖੋਂ ਕਰਦੀ ਲੱਖ,
ਇਹ ਰੁਤਬਾ ਖੂਬ ਬਣਾ ਦਿੰਦੀ
ਕਲਮ ਕਵੀ ਨੂੰ ,
ਦੁਨੀਆਂ ਦਾ ਮਹਿਬੂਬ ਬਣਾ ਦਿੰਦੀ।”
ਫਿਰ ਕਹਿੰਦੀ ਹੈ:-
very good