ਆ ਕਿਰਸਾਨ ਬਣ ਕੇ ਵੇਖ
ਤੂੰ ਛੱਡ ਰਾਜੇ ਬੇਈਮਾਨੀ, ਬਾ-ਈਮਾਨ ਬਣ ਕੇ ਵੇਖ
ਸਭ ਛੱਡ ਕੇ ਪਖੰਡ ਇਨਸਾਨ ਬਣ ਕੇ ਵੇਖ
ਹੱਕਾਂ ਲਈ ਹਲ ਛੱਡ ਸੜਕਾਂ ਤੇ ਆ ਗਿਆ
ਆ ਤੂੰ ਵੀ ਕੋਈ ਐਸਾ ਕਿਰਸਾਨ ਬਣ ਕੇ ਵੇਖ
ਮਿੱਟੀ ਨਾਲ ਮਿੱਟੀ ਹੋਇਆ ਦਿਨ ਵੇਖਿਆ ਨਾ ਰਾਤ
ਇਹਦੇ ਵਾਂਗਰਾ ਵੇ ਤੂੰ ਵੀ ਤਾਂ ਮਹਾਨ ਬਣ ਕੇ ਵੇਖ
ਬਹਿ ਕੇ ਕੁਰਸੀ ਤੇ ਸੌਖਾ ਦਿਲ ਇਸ ਦਾ ਦੁਖਾਉਣਾ
ਕਿਸੇ ਰੋਂਦੇ ਚਿਹਰੇ ਦੀ ਮੁਸਕਾਨ ਬਣ ਕੇ ਵੇਖ
ਅੰਜੂ ਵ ਰੱਤੀ
good