ਆਰਸੇਟੀ ਨੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ
ਬਰਨਾਲਾ, 10 ਦਸੰਬਰ (ਚੰਡਿਹੋਕ)
ਐਸਬੀਆਈ-ਆਰਸੇਟੀ ਬਰਨਾਲਾ ਵੱਲੋਂ ਡੇਅਰੀ ਫਾਰਮਿੰਗ ਅਤੇ ਵਰਮੀ ਕੰਪੋਸਟ ਬਣਾਉਣ ਸਬੰਧੀ ਕਿੱਤਾਮੁਖੀ ਕੋਰਸ ਦੇ ਸਿਖਿਆਰਥੀਆਂ ਲਈ ਸਮਾਗਮ ਕਰਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਮੁੱਖ ਪ੍ਰਬੰਧਕ ਡੀਐਸਐਚ ਬਰਨਾਲਾ ਸ੍ਰੀ ਅਨੰਦ ਕੁਮਾਰ ਗੁਪਤਾ ਅਤੇ (ਡਾਇਰੈਕਟਰ) ਆਰਸੇਟੀ ਬਰਨਾਲਾ ਸ੍ਰੀ ਡੀ ਪੀ ਬਾਂਸਲ, ਕੋਆਰਡੀਨੇਟਰ ਮੈਡਮ ਗੁਰਅਮ੍ਰਿੰਤਪਾਲ ਕੌਰ ਨੇ ਕੀਤੀ।
ਇਸ ਮੌਕੇ ਡਿਪਟੀ ਡਾਇਰੈਕਟਰ ਸ. ਬਲਵਿੰਦਰ ਸਿੰਘ ਅਤੇ ਇੰਸਪੈਕਟਰ ਡੇਅਰੀ ਵਿਕਾਸ ਬਰਨਾਲਾ ਲਖਮੀਤ ਸਿੰਘ ਨੇ ਸਫਲ ਉਮੀਦਵਾਰਾਂ ਨੂੰ ਸਰਟੀਫਿਕੇਟ ਵੰਡੇ। ਸ੍ਰੀ ਆਨੰਦ ਗੁਪਤਾ ਨੇ ਉਮੀਦਵਾਰਾਂ ਨੂੰ ਬੈਂਕ ਦੀਆਂ ਵੱਖ ਵੱਖ ਸਕੀਮਾਂ ਬਾਰੇ ਦੱਸਿਆ।
good news