ਅਗਰਵਾਲ ਸੰਮੇਲਨ ਤਪਾ ਵੱਲੋਂ ਦੀਵਾਨ ਟੋਡਰ ਮੱਲ ਦੀ ਜਨਮ ਸ਼ਤਾਬਦੀ ਮਨਾਉਣ ਸਬੰਧੀ ਕੀਤੀ ਮੀਟਿੰਗ

ਤਪਾ ਮੰਡੀ,21 ਦਸੰਬਰ (ਅੰਕਿਤ ਸਿੰਗਲਾ)
ਪੰਜਾਬ ਪ੍ਰਦੇਸ਼ ਅਗਰਵਾਲ ਸੰਮੇਲਨ ਇਕਾਈ ਤਪਾ ਦੀ ਇੱਕ ਮੀਟਿੰਗ ਸੰਮੇਲਨ ਦੇ ਪ੍ਰਧਾਨ ਭੂਸ਼ਨ ਘਡ਼ੈਲਾ ਦੀ ਅਗਵਾਈ ਹੇਠ ਤਪਾ ਵਿਖੇ ਹੋਈ, ਜਿਸ ਵਿਚ ਸੰਮੇਲਨ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ।ਮੀਟਿੰਗ ਦੌਰਾਨ ਉਨ੍ਹਾਂ ਦੀਵਾਨ ਟੋਡਰ ਮੱਲ ਦੀ ਜਨਮ ਸ਼ਤਾਬਦੀ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਨਾਲ ਹੀ ਸਮਾਜ ‘ਚ ਅਗਰਵਾਲਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਚਰਚਾ ਵੀ ਕੀਤੀ।ਮੀਟਿੰਗ ਦੌਰਾਨ ਉਨ੍ਹਾਂ ਫ਼ੈਸਲਾ ਕੀਤਾ ਕਿ ਇਸ ਵਾਰ ਦੀਵਾਨ ਟੋਡਰ ਮੱਲ ਦੀ ਜਨਮ ਸ਼ਤਾਬਦੀ 3 ਜਨਵਰੀ ਦਿਨ ਐਤਵਾਰ ਨੂੰ ਸ਼ਰਧਾ ਅਤੇ ਧੂਮਧਾਮ ਨਾਲ ਸ੍ਰੀ ਗੀਤਾ ਭਵਨ ਵਿਖੇ ਮਨਾਈ ਜਾਵੇਗੀ,ਜਿਸ ਸਬੰਧੀ ਉਨ੍ਹਾਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸੰਮੇਲਨ ਵੱਲੋਂ ਦੀਵਾਨ ਟੋਡਰ ਮੱਲ ਦੀ ਜਨਮ ਸ਼ਤਾਬਦੀ ਮਨਾਉਣ ਮੌਕੇ ਕਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਰੀ ਜ਼ਰੂਰੀ ਹਦਾਇਤਾਂ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਵੇਗਾ।ਇਸ ਮੌਕੇ ਡਾ ਸੇਠੀ ਬਾਂਸਲ ,ਅਸ਼ੋਕ ਗੋਇਲ, ਦੀਪੂ ਭੈਣੀ, ਪ੍ਰਿੰਸ ਮੋੜ, ਰਿੰਕੂ ਮੌੜ, ਸੁਰਿੰਦਰ ਰੁੜੇਕੇ, ਵਿੱਕੀ ਬੇਪਰਵਾਹ, ਪ੍ਰਦੀਪ ਦੀਪਾ,ਪ੍ਰਵੀਨ ਘੁੰਨਸ,ਸੁਭਾਸ਼ ਕਾਂਸਲ,ਪ੍ਰੇਮ ਭਾਰਤੀ, ਹਰਮੇਸ਼ ਗੱਟੂ, ਲਵਲੀ ਕੁਮਾਰ,ਗਗਨ,ਪਿੰਕੀ ਮੌੜ,ਅਜੇ ਬਾਂਸਲ,ਜਗਜੀਤ ਰਾਈਆ, ਰਮਨ ਬਾਂਸਲ ਆਦਿ ਸਮੂਹ ਅਹੁਦੇਦਾਰ ਮੈਂਬਰ ਮੌਜੂਦ ਸਨ।
ਕੈਪਸ਼ਨ:- ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਗਰਵਾਲ ਸੰਮੇਲਨ ਇਕਾਈ ਤਪਾ ਦੇ ਸਮੂਹ ਅਹੁਦੇਦਾਰ:- ਤਸਵੀਰ (ਘੜੈਲਾ)